1st Indian Community Newspaper in Punjabi Language

kuksamachar.co.nz

2 ਜੁਲਾਈ ਨੂੰ ਆਕਲੈਂਡ ਵਿੱਚ ‘ਕੰਨਵਰ ਗਰੇਵਾਲ ਲਾਈਵ’ ਸ਼ੋਅ

Kanwar_Grewal Poster

 

 

 

 

 

 

ਮਸਤਾਨਾ ਯੋਗੀ ਕੰਨਵਰ ਗਰੇਵਾਲ ਲਾਈਵ  ਸ਼ੋਅ  2 ਜੁਲਾਈ ਨੂੰ ਆਕਲੈਂਡ ਦੇ ਲੌਗਆਨ ਕੈਂਬਲ ਸੈਂਟਰ ਵਿਖੇ ਪ੍ਰੋਗਰਾਮ ਪੇਸ਼ ਕਰਨ ਆ ਰਹੇ ਹਨ। ‘ਕੰਨਵਰ ਗਰੇਵਾਲ ਲਾਈਵ’ ਬਾਰੇ ਹੋਰ ਵਧੇਰੇ ਜਾਣਕਾਰੀ ਅਤੇ ਸਪਾਂਸਰਸ਼ਿਪ ਲਈ ਹਰਪਾਲ ਸਿੰਘ ਪਾਲ ਨੂੰ ੦੨੧੮੮੮੪੫੧ ‘ਤੇ ਸੰਪਰਕ ਕਰ ਸਕਦੇ ਹੋ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਲਈ ਸੰਸਦ ‘ਚ ਮੁਆਫੀ ਮੰਗੀ

1297837213846_ORIGINALਟੋਰਾਂਟੋ – 18 ਮਈ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ਼ ਕਾਮਨਜ਼ ਦੇ ਭਰਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ 102 ਸਾਲ ਪਹਿਲਾਂ ਵਾਪਰੀ ਕਾਮਾਗਾਟਾਮਾਰੂ ਘਟਨਾ ਦੇ ਲਈ ਪੰਜਾਬੀ ਭਾਈਚਾਰੇ ਤੋਂ ਰਸਮੀ ਤੌਰ ‘ਤੇ ਮੁਆਫੀ ਮੰਗੀ। ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਮੈਂ ਇਸ ਹਾਊਸ ‘ਚ ਖੜਾ ਹੋ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਘਟਨਾ ‘ਚ ਸਾਡੀ ਭੂਮਿਕਾ ਦੇ ਲਈ ਮੁਆਫੀ ਮੰਗਦਾ ਹਾਂ, ‘ਵੀ ਆਰ ਟਰੂਅਲੀ ਸੌਰੀ’। ਗੌਰਤਲਬ ਹੈ ਕਿ ਮਈ 1914 ਵਿੱਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਦੇ ਤੱਟ ‘ਤੇ ਪੁੱਜਿਆ ਸੀ, ਜਿਸ ਵਿੱਚ ਜ਼ਿਆਦਾਤਾਰ ਸਿੱਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਸਾਰੇ ਬੇਹਤਰ ਭਵਿੱਖ ਦੇ ਲਈ ਕੈਨੇਡਾ ‘ਚ ਆਉਣਾ ਚਾਹੁੰਦੇ ਸਨ, ਪਰ ਉਸ ਸਮੇਂ ਦੇ ਕੈਨੇਡੀਅਨ ਕਾਨੂੰਨਾਂ ਕਰਕੇ ਉਨ੍ਹਾਂ ਨੂੰ ਇੱਥੇ ਨਹੀਂ ਉਤਰ ਦਿੱਤੀ ਗਿਆ ਸੀ ਤੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ।

ਸੰਤ ਢੱਡਰੀਆਂ ਵਾਲੇ ‘ਤੇ ਹੋਏ ਜਾਨ ਲੇਵਾ ਹਮਲੇ ਸਬੰਧੀ ਚਾਰ ਗ੍ਰਿਫ਼ਤਾਰ

jdjdj555dਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦਾ ਪਿੰਡ ਖਾਸੀ ਕਲਾਂ ‘ਚ ਸਸਕਾਰ
ਲੁਧਿਆਣਾ – 18 ਮਈ ਨੂੰ ਲੁਧਿਆਣਾ ਪੁਲੀਸ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਉੱਪਰ 17 ਮਈ ਨੂੰ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ੪ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ ਜਦੋਂ ਕਿ ਪੁਲੀਸ ਨੇ ਇਨ੍ਹਾਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਨਾਂ ਨਹੀਂ ਦੱਸੇ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਹਮਲੇ ਦੇ ਦੋਸ਼ ‘ਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਇੱਕ ਸਪਰਿੰਗਫੀਲਡ ਰਾਈਫ਼ਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਅਦ ਹੀ ਮੁਲਜ਼ਮਾਂ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸਿੱਧਵਾਂ ਨਹਿਰ ‘ਤੇ ਸੁਖਮਨੀ ਐਨਕਲੇਵ ਨੇੜੇ 17 ਮਈ ਦੀ ਸ਼ਾਮ ਨੂੰ ਤਕਰੀਬਨ 8 ਵਜੇ  ਤਕਰੀਬਨ ੪੦ ਦੇ ਲਗਭਗ ਅਣਪਛਾਤੇ ਵਿਅਕਤੀਆਂ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ‘ਤੇ ਟਕੂਏ, ਗੰਡਾਸੇ, ਹਾਕੀਆਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਸੀ। ਜਦੋਂ ਉਹ ਆਪਣੇ ਸਾਥੀਆਂ ਨਾਲ ਸ਼ਹਿਰ ਦੇ ਪਿੰਡ ਈਸੇਵਾਲ ਵਿਖੇ ਇਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਇਸ ਹਮਲੇ ਵਿੱਚ ਅਗਲੀ ਸੀਟ ਉੱਪਰ ਬੈਠੇ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦੀ ਗੋਲੀ ਲੱਗਣ ਕਾਰਨ ਡੀਐਮਸੀ ਵਿੱਚ ਮੌਤ ਹੋ ਗਈ ਸੀ ਜਦੋਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸਣੇ ਬਾਕੀ ਲੋਕਾਂ ਜਾਨਾਂ ਬਚਾਉਣ ਵਿੱਚ ਸਫਲ ਰਹੇ ਸਨ। ਹਮਲਾਵਰਾਂ ਨੇ ਨਹਿਰ ਕੰਢੇ ਛਬੀਲ ਲਾਈ ਸੀ, ਜਿੱਥੇ ਉਨ੍ਹਾਂ ਸੰਤ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਨੂੰ ਰੋਕਿਆ ਅਤੇ ਹਮਲਾ ਕਰ ਦਿੱਤਾ।
18 ਮਈ ਨੂੰ ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦਾ ਸ਼ਾਮ ਸਾਢੇ ਪੰਜ ਵਜੇ ਪਿੰਡ ਖਾਸੀ ਕਲਾਂ ‘ਚ ਸਸਕਾਰ ਕੀਤਾ ਗਿਆ। ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਧਿਆਨ ਸਿੰਘ ਮੰਡ, ਭਾਈ ਪੰਥਪ੍ਰੀਤ ਸਿੰਘ, ਬਲਜੀਤ ਸਿੰਘ ਦਾਦੂਵਾਲ, ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋਂ, ‘ਆਪ’ ਤੋਂ ਸੰਜੈ ਸਿੰਘ, ਸੁੱਚਾ ਸਿੰਘ ਛੋਟੇਪੁਰ, ਐੱਚ.ਐੱਸ. ਫੂਲਕਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।

ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ ਕੀਤਾ ਗਿਆ

nirankari-baba-hardev-singh-ji-maharaj-13-1463129724baba-hardev3_051816041901ਨਵੀਂ ਦਿੱਲੀ – ਇੱਥੇ ਦੇ ਨਿਗਮਬੋਧ ਘਾਟ ਵਿਖੇ 18 ਮਈ ਬੁੱਧਵਾਰ ਨੂੰ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਪੁੱਜੇ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਬਾਬਾ ਹਰਦੇਵ ਸਿੰਘ ਦੀ ਬੁਰਾੜੀ ਮੈਦਾਨ ਤੋਂ ਨਿਗਮਬੋਧ ਘਾਟ ਤੱਕ ਅੰਤਿਮ ਯਾਤਰਾ ਕੱਢੀ ਗਈ ਜਿਸ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ। ਨਿਰੰਕਾਰੀ ਬਾਬਾ ਦੀ ਦੇਹ ਸਫ਼ੇਦ ਪਾਲਕੀ ਵਿੱਚ ਰੱਖੀ ਗਈ ਸੀ, ਜਿਸ ਦੇ ਪਿੱਛੇ ਅਵਨੀਤ ਦੀ ਮ੍ਰਿਤਕ ਦੇਹ ਵਾਲੀ ਪਾਲਕੀ ਸੀ। ਨਿਰੰਕਾਰੀ ਬਾਬਾ ਦੇ ਨਾਲ ਉਨ੍ਹਾਂ ਦੇ ਜਵਾਈ ਅਵਨੀਤ ਸੇਤੀਆ ਦਾ ਵੀ ਨਿਗਮਬੋਧ ਘਾਟ ‘ਚ ਸਸਕਾਰ ਕੀਤਾ ਗਿਆ।
ਗੌਰਤਲਬ ਹੈ ਕਿ 13 ਮਈ ਦਿਨ ਸ਼ੁੱਕਰਵਾਰ ਨੂੰ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਤੇ ਉਨ੍ਹਾਂ ਦੇ ਜਵਾਈ ਅਵਨੀਤ ਸੇਤੀਆ ਦੀ ਅਮਰੀਕਾ ਤੋਂ ਕੈਨੇਡਾ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਖ਼ਬਰ ਅਨੁਸਾਰ ਬਾਬਾ ਹਰਦੇਵ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੜਕੀ ਰਸਤੇ ਨਿਊਜਰਸੀ ਤੋਂ ਮਾਂਟੀਰੀਅਲ ਜਾ ਰਹੇ ਸਨ। ਕੈਨੇਡਾ ਵਿੱਚ ਦਾਖ਼ਲ ਹੋਣ ਮਗਰੋਂ ਹਾਈਵੇ 30 ‘ਤੇ ਕਿਊਬਕ ‘ਚ ਉਨ੍ਹਾਂ ਦੀ ਗੱਡੀ ਸੜਕ ਤੋਂ ਲਹਿ ਕੇ ਪਲਟ ਗਈ। ਬਾਬਾ ਹਰਦੇਵ ਸਿੰਘ ਮਗਰਲੀ ਸੀਟ ‘ਤੇ ਬੈਠੇ ਸਨ।
savinder-kaur-wo-baba-hardev-ਨਿਰੰਕਾਰੀ ਮਿਸ਼ਨ ਦਾ ਮੁਖੀ ਮਾਤਾ ਸਵਿੰਦਰ ਕੌਰ ਨੂੰ ਥਾਪਿਆ
ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਪਤਨੀ ਮਾਤਾ ਸਵਿੰਦਰ ਕੌਰ ਨੂੰ ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਬਣਾਇਆ ਗਿਆ ਹੈ। ਇਹ ਜਾਣਕਾਰੀ ਮੈਂਬਰ ਇੰਚਾਰਜ (ਪ੍ਰੈੱਸ ਐਂਡ ਪਬਲਿਸਿਟੀ ਵਿਭਾਗ) ਕਿਰਪਾ ਸਾਗਰ ਨੇ ਪ੍ਰੈੱਸ ਨੂੰ ਦਿੱਤੀ। ਇਹ ਫ਼ੈਸਲਾ ਸੰਤ ਨਿਰੰਕਾਰੀ ਮੰਡਲ ਦੁਆਰਾ ਦਿੱਤਾ ਗਿਆ ਹੈ। ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਜੇ. ਆਰ. ਡੀ. ਸਤਿਆਰਥੀ ਨੇ ਮਾਤਾ ਸਵਿੰਦਰ ਕੌਰ ਨੂੰ ਸਫ਼ੇਦ ਦੁਪੱਟਾ ਭੇਟ ਕਰਕੇ ਰਸਮ ਪੂਰੀ ਕੀਤੀ। ਇਸ ਤੋਂ ਪਹਿਲਾਂ ਬਾਬਾ ਹਰਦੇਵ ਸਿੰਘ ਦੀ ਬੇਟੀ ਸੁਦਿਕਸ਼ਾ ਦੇ ਗੱਦੀ ਸੰਭਾਲਣ ਦੀ ਚਰਚਾ ਸੀ।

GROWING VIOLENCE IN SOUTH AUCKLAND

NZ PIC 17 May-5Auckland, 17 May – Community leaders met with Hon’ Judith Collins (today morning) at her office in Papakura, to express their deep concern with regards to the growing violence in South Auckland. The leadership was unanimous in stating that police do an excellent job once they attend a crime incident but at this stage they were not happy with the delays in police reaching a crime scene. Minister was apprised of the low confidence level of the small businesses and requested for increasing the police numbers even if that meant additional recruitment.

The leaders stated that they would be running a petition for harsher penalties for lower age offenders – the ones who are leading the crime stats currently. While the minister……

Ensuring All Children Get A Great Education

Rt Hon John Key_Portrait_LargePrime Minister Weekly Column

A good education is vital, as it provides the opportunity for any child from any background the chance to get ahead and make the most of their life. That’s why we’re putting an extra $15.3 million over the next four years into in-class support for students who need it most. This funding increase, which was announced last week in the lead-up to Budget 2016, will ensure an extra 1250 students with a range of learning difficulties will receive support from teacher aides. When combined with the increased funding in last year’s Budget, the Government is now funding an extra 550,000 hours of in-classroom support for these students. Teacher aides play an important role in classrooms across New Zealand. This latest investment will see more students have access to the support they need to gain an…..

ਕਾਰਟਰੈਟ ਦੀ ਸਿੱਖ ਡੇਅ ਪਰੇਡ (ਨਗਰ ਕੀਰਤਨ) ‘ਚ ਪਹਿਲੀ ਵਾਰ ਰਿਪਬਲਿਕਨ ਸੈਨੇਟਰ ਨੇ ਸ਼ਮੂਲੀਅਤ ਕੀਤੀ

New Jeresy Nagar Kirtanਕਾਰਟਰੈਟ, 10 ਮਈ (ਹੁਸਨ ਲੜੋਆ ਬੰਗਾ) – ਈਸਟ ਕੋਸਟ ਤੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਕਾਰਟਰੈਟ ਜਿਸ ਨੂੰ ਪੰਜਾਬੀ ਕਰਤਾਰਪੁਰ ਵੀ ਕਹਿ ਦਿੰਦੇ ਹਨ ਵਿਖੇ ‘ਚ 10ਵੀਂ ਸਿੱਖ ਡੇਅ ਪਰੇਡ ਕੱਢੀ ਗਈ ਇਹ ਪਰੇਡ ਗੁਰਦੁਆਰਾ ਦਸਮੇਸ਼ ਦਰਬਾਰ ਅਤੇ ਗੁਰਦੁਆਰਾ ਸਿੰਘ ਸਭਾ ਵੱਲੋਂ ਸਾਂਝੀ ਤੌਰ ‘ਤੇ ਕੱਢੀ ਜਾਂਦੀ ਹੈ। ਇਸ ਸਾਲ ਇਸ ਪਰੇਡ ਦਾ ਮੁੱਖ ਪ੍ਰਬੰਧ ਦਸਮੇਸ਼ ਦਰਬਾਰ ਗੁਰਦੁਆਰਾ ਕਮੇਟੀ ਕੋਲ ਸੀ। ਕਾਰਟਰੈਟ ਸਿਟੀ ਹਾਲ ‘ਤੇ 13ਵੀਂ ਵਾਰ ਨਿਸ਼ਾਨ ਸਾਹਿਬ ਚੜਾਇਆ ਗਿਆ ਜਿਹੜਾ ਕਿ ਹਰ ਸਾਲ ਹਫ਼ਤੇ ਭਰ ਲਈ ਅਮਰੀਕਨ ਝੰਡੇ ਦੇ ਨਾਲ ਝੁੱਲਦਾ ਹੈ। ਭਾਵੇ ਕਈ ਦਿਨ ਤੋਂ ਮੌਸਮ ਖ਼ਰਾਬ ਚਲਿਆ ਆ ਰਿਹਾ ਸੀ ਪਰ ਸ਼ਨੀਵਾਰ ਨੂੰ ਸਵੇਰ ਸਮੇਂ ਮੀਂਹ ਪੈਣ ਤੋਂ ਬਾਅਦ ਮੌਸਮ ਵਧੀਆ ਰਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪ੍ਰੇਡ ਵਿੱਚ ਸ਼ਾਮਿਲ ਹੋਈਆਂ। ਬੋਰੋ ਹਾਲ ਦੇ ਸਾਹਮਣੇ ਸੰਗਤਾਂ ਭਾਰੀ ਗਿਣਤੀ ਵਿੱਚ ਜੁੜੀਆਂ ਅਤੇ ਕੋਮਲ ਦੇ ਢਾਢੀ ਜਥੇ ਨੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਮਾਨਯੋਗ ਮੇਅਰ ਡੈਨ ਰਾਈਮਨ ਨੇ ਮੰਚ ਤੋਂ ਆਪਣੇ ਕਾਉਂਸਲ ਮੈਂਬਰਾਂ ਨੂੰ ਸਿੱਖ ਸੰਗਤ ਦੇ ਰੂਹ ਬਰੂਹ ਕੀਤਾ ਅਤੇ ਵਿਸਾਖੀ ਦੇ ਸਬੰਧ ਵਿੱਚ…..

NINJA LIVE IN AUCKLAND

Ninja PosterNINJA LIVE IN AUCKLAND ON 14th May

Growing our relationship with India

Prime Minister Column Weekly Column  

India President and PMLast weekend I welcomed Indian President Shri Pranab Mukherjee on a historic visit to New Zealand, the first ever by an Indian President. One of the highlights of the visit was the signing of a new air services agreement, which will boost tourism, trade, and personal ties between our two countries. It paves the way for direct flights between New Zealand and India. Over the past year almost 52,000 Kiwis travelled to India and close to 60,000 Indians visited New Zealand. Under this new agreement, New Zealand airlines now have the opportunity to code-share to seven Indian cities – Bangalore, Chennai, Hyderabad, Kochi, Kolkata, Mumbai and New Delhi. The President’s visit was also a great opportunity to highlight our……

ਨਿਊਜ਼ੀਲੈਂਡ ਟੀ-20 ਕੱਪ ਦੀ ਦੌੜ ‘ਚੋਂ ਬਾਹਰ

30_03_2016-englanddressing2ਇੰਗਲੈਂਡ ਨੇ ਸੈਮੀ ਫਾਈਨਲ ‘ਚ 7 ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ, 30 ਮਾਰਚ – ਇੱਥੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀ ਫਾਈਨਲ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਤੇ 17 ਗੇਂਦਾ ਬਾਕੀ ਰਹਿੰਦੀਆਂ ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਲੈ ਲਿਆ, ਜਦੋਂ ਕਿ ਨਿਊਜ਼ੀਲੈਂਡ ਦਾ ਫਾਈਨਲ ਵਿੱਚ ਖੇਡਣ ਦਾ ਸੁਪਨਾ ਟੁੱਟ ਗਿਆ, ਕਿਉਂਕਿ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਹੁਣ ਤੱਕ ਨਿਊਜ਼ੀਲੈਂਡ ਦੀ ਟੀਮ ਨੂੰ ਟੀ-20 ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਜਿਸ ਦਾ ਸ਼ੁਰੂਆਤ ਤੋਂ ਲੈ ਕੇ ਸੈਮੀ ਫਾਈਨਲ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਪਰ ਸੈਮੀ ਫਾਈਨਲ ਵਿੱਚ ਇੰਗਲੈਂਡ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ।
ਨਿਊਜ਼ੀਲੈਂਡ ਨੇ ਪਹਿਲਾਂ ਖੇਡ ਦੇ ਹੋਏ ੮ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਇੰਗਲੈਂਡ ਨੇ 17.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਕੇ ਫਾਈਨਲ ਵਿੱਚ ਥਾਂ ਬਣਾਈ।
ਇੰਗਲੈਂਡ ਨੂੰ ਜਿੱਤ ਦਿਵਾਉਣ ‘ਚ ਸਭ ਤੋਂ ਵੱਡਾ ਯੋਗਦਾਨ ਖਿਡਾਰੀ ਜੇਸਨ ਰੌਇ ਦਾ ਰਿਹਾ, ਜਿਸ ਨੇ 44 ਗੇਂਦਾਂ ‘ਚ 78 ਦੌੜਾਂ ਬਣਾਈਆਂ। ਜੇਸਨ ਰੌਇ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਕਿਵੀ ਟੀਮ ਗੇਂਦਬਾਜ਼ ਈਸ਼ ਸੋਢੀ ਨੇ 2 ਅਤੇ ਮਿਸ਼ੇਲ ਸੇਂਟਨਰ ਨੇ 1 ਵਿਕਟ ਹਾਸਿਲ ਕੀਤਾ।

Designed by: Innowaytive Ways
Powered By Indic IME