ਕਮਿਊਨਿਟੀ ਦੀਆਂ ਸੇਵਾਵਾਂ ਲਈ ਅਵਤਾਰ ਸਿੰਘ ਤੇ ਸਰਬਜੀਤ ਕੌਰ ਸਨਮਾਨਤ

Picture 1 (3)ਅੰਮ੍ਰਿਤਸਰ, 6 ਜੁਲਾਈ  (ਡਾ. ਚਰਨਜੀਤ ਸਿੰਘ ਗੁਮਟਾਲਾ) –  ਮੈਂਟਲ ਹੈਲਥ ਐਂਡ ਰਿਕਵਰੀ ਬੋਰਡ ਜੋ ਕਿ ਤਿੰਨ ਕਾਉਂਟੀਆਂ ਕਲਾਰਕ, ਮੈਡੀਸਨ ਤੇ ਗਰੀਨ ਦੀ ਪ੍ਰਤੀਨਿਧਤਾ ਕਰਦਾ ਹੈ ਨੇ ਆਪਣਾ ਸਾਲਾਨਾ ਪੁਰਸਕਾਰ ਸਮਾਗਮ ਕਲਾਰਕ ਸਟੇਟ ਕਮਿਉਨਿਟੀ ਕਾਲਜ, ਸਪਰਿੰਗਫੀਲਡ ਵਿਖੇ ਕਰਾਇਆ। ਇਹ ਬੋਰਡ ਦਿਮਾਗ਼ੀ, ਨਸ਼ਾ ਤੇ ਸ਼ਰਾਬ ਦੇ ਮਰੀਜਾਂ ਦੇ ਇਲਾਜ ਵਿਚ ਸਹਾਇਤਾ ਕਰਦਾ ਹੈ। ਇਸ ਦੇ ਕਾਰਜ ਖੇਤਰ ਵਿੱਚ ਡੇਟਨ ਦੇ ਨਾਲ ਲਗਦੇ ਕਈ ਪ੍ਰਮੁੱਖ ਸ਼ਹਿਰ ਜਿਵੇਂ ਸਪਰਿੰਗਫੀਲਡ, ਬੀਵਰਕਰੀਕ, ਫੇਅਰਬੋਰਨ ਆਦਿ ਆਉਂਦੇ ਹਨ। ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਵਿਭਿੰਨ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

Picture 3 (2)ਇਨ੍ਹਾਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸਪਰਿੰਗਫੀਲਡ ਦੀ ਅਵਤਾਰ ਸਿੰਘ ਅਤੇ ਸਰਬਜੀਤ ਕੌਰ ਦੀ ਜੋੜੀ ਵੀ ਸ਼ਾਮਲ ਸੀ। ਇੱਥੇ ਦਸਣਯੋਗ ਹੈ ਕਿ ਅਵਤਾਰ ਸਿੰਘ ਜਿਲਾ ਜਲੰਧਰ ਦੇ ਪਿੰਡ ਲੁਹਾਰਾਂ ਦੇ ਜੰਮਪਲ ਹਨ। ਉਨ੍ਹਾਂ ਦੀ ਚੋਣ ਉਨ੍ਹਾਂ ਵੱਲੋਂ  ਭਾਈਚਾਰਕ ਸਾਂਝ ਤੋਂ ਇਲਾਵਾਂ ਇਥੋਂ ਦੀਆਂ ਹੋਰ ਸੰਸਥਾਵਾਂ ਨਾਲ ਰਲ ਕੇ ਕੰਮ ਨੂੰ ਧਿਆਨ ਵਿੱਚ ਰਖਕੇ ਕੀਤੀ ਗਈ। ਉਹ ਇੰਟਰਫੈਥ, ਸਲਵੇਸ਼ਨ ਆਰਮੀ, ਸ਼ਹਿਰ ਦੀਆਂ ਚਰਚਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਰਲ ਕੇ ਕੰਮ ਕਰਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ। ਰੇਸਕਿਊ ਸੈਂਟਰ ਦੇ ਚੇਅਰਮੈਨ ਲਿੰਨ ਕਰੇਸਲ ਵੱਲੋਂ ਇਹ ਐਵਾਰਡ ਦਿੱਤਾ ਗਿਆ। ਲਿੰਨ ਕਰੇਸਲ ਨੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਪਿਛਲੇ 19-20 ਸਾਲਾਂ ਤੋਂ ਸਾਰੀਆਂ ਸੰਸਥਾਵਾਂ ਦੇ ਨਾਲ ਸਹਿਯੋਗ ਕਰਦੇ ਆ ਰਹੇ ਹਨ।  ਅਵਤਾਰ ਸਿੰਘ ਨੇ ਵੀ  ਐਵਾਰਡ ਦੇਣ ਲਈ ਸਭ ਦਾ ਧੰਨਵਾਦ ਕੀਤਾ।