ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਵਿਖੇ ‘ਗੁਰਮਤਿ ਕੈਂਪ’ 3 ਤੋਂ 6 ਅਕਤੂਬਰ ਤੱਕ

gurmar-cammpoct06ਪਾਪਾਟੋਏਟੋਏ (ਆਕਲੈਂਡ) – ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ 3 ਤੋਂ 6 ਅਕਤੂਬਰ ਤੱਕ ਸਵੇਰੇ 9.30 ਤੋਂ ਸ਼ਾਮੀ 4.30 ਵਜੇ ਤੱਕ ‘ਗੁਰਮਤਿ ਕੈਂਪ’ ਲਗਾਇਆ ਜਾ ਰਿਹਾ। ਜਿਸ ਵਿੱਚ ਛੋਟੀ (ਜੂਨੀਅਰ) ਉਮਰ (8 ਸਾਲ ਤੋਂ 11 ਸਾਲ), ਦਰਮਿਆਨੀ (ਟੀਨਏਜ਼) ਉਮਰ (12 ਤੋਂ 15 ਸਾਲ) ਅਤੇ ਨੌਜਵਾਨ (ਯੂੱਥ) ਉਮਰ (16 ਤੋਂ 21 ਸਾਲ) ਤੱਕ ਹਿੱਸਾ ਲੈ ਸਕਦੇ ਹਨ। ਇਸ ਦੀ ਫੀਸ $ 20 (ਚਾਰ ਦਿਨਾਂ ਦੀ) ਹੈ ਅਤੇ ਫਾਰਮ ਗੁਰਦੁਆਰਾ ਸਾਹਿਬ ਤੋਂ ਲਿਆ ਜਾ ਸਕਦਾ ਹੈ। ਇਸ ‘ਗੁਰਮਤਿ ਕੈਂਪ’ ਦੇ ਫਾਰਮ ਨੂੰ ਭਰ ਕੇ ਜਲਦੀ ਤੋਂ ਜਲਦੀ ਭਰ ਕੇ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, 166 ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਜਮ੍ਹਾਂ ਕਰਵਾਓ ਜਾਂ sikhyouthnz@gmail.com ‘ਤੇ ਭੇਜ ਸਕਦੇ ਹੋ।

‘ਗੁਰਮਿਤ ਕੈਂਪ’ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਗੁਰਦੁਆਰ ਸ੍ਰੀ ਦਸਮੇਸ਼ ਦਰਬਾਰ ਦੇ ਫ਼ੋਨ ਨੰਬਰ 09 279 9888 ਤੋਂ ਇਲਾਵਾ ਤੁਸੀਂ ਗੁਰਦੀਪ ਸਿੰਘ ਬਸਰਾ : 021 151 5693, ਹਰਵਿੰਦਰ ਸਿੰਘ ਬਸਰਾ : 021 030 4843, ਯਾਦਵਿੰਦਰ ਸਿੰਘ : 021 712 488, ਅੰਮ੍ਰਿਤ ਕੌਰ : 021 234 6885, ਜਸਬੀਰ ਸਿੰਘ ਢਿੱਲੋ : 021 121 4274 ਅਤੇ ਭਾਈ ਨਿਰਮਲ ਸਿੰਘ : 021 157 8195 ‘ਤੇ ਫ਼ੋਨ ਕਰਕੇ ਜਾਣਕਾਰੀ ਲੈ ਸਕਦੇ ਹੋ।