ਲਖਨਊ, 30 ਸਤੰਬਰ – ਅਖਿਲੇਸ਼ ਯਾਦਵ ਨੂੰ ਅੱਜ ਸਰਬਸੰਮਤੀ ਨਾਲ ਸਮਾਜਵਾਦੀ ਪਾਰਟੀ ਦਾ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਨੇ ਇਹ ਜਾਣਕਾਰੀ ਦਿੱਤੀ। ਇੱਥੋਂ ਦੇ ਰਾਮਾਬਾਈ ਅੰਬੇਡਕਰ ਸਟੇਡੀਅਮ ਵਿੱਚ ਸਮਾਜਵਾਦੀ ਪਾਰਟੀ ਦੇ ਕੌਮੀ ਸੰਮੇਲਨ ਵਿੱਚ ਚੋਣ ਨਤੀਜੇ ਦਾ ਐਲਾਨ ਕਰਦਿਆਂ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਇਸ ਅਹੁਦੇ ਲਈ ਅਖਿਲੇਸ਼ ਯਾਦਵ ਹੀ ਇੱਕੋ-ਇੱਕ ਉਮੀਦਵਾਰ ਸਨ। ਪਹਿਲੀ ਵਾਰ 2017 ਵਿੱਚ ਪਾਰਟੀ ਦੀ ਹੰਗਾਮੀ ਮੀਟਿੰਗ ਦੌਰਾਨ ਅਖਿਲੇਸ਼ ਯਾਦਵ ਨੂੰ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਦੀ ਥਾਂ ਪ੍ਰਧਾਨ ਚੁਣਿਆ ਗਿਆ ਸੀ। ਇਸ ਮਗਰੋਂ ਉਸੇ ਸਾਲ ਅਕਤੂਬਰ ਵਿੱਚ ਆਗਰਾ ’ਚ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿੱਚ ਉਹ ਦੂਜੀ ਵਾਰ ਸਪਾ ਪ੍ਰਧਾਨ ਬਣੇ ਸਨ।
Home Page ਅਖਿਲੇਸ਼ ਯਾਦਵ ਨੂੰ ਲਗਾਤਾਰ ਤੀਜੀ ਵਾਰ ਸਪਾ ਪ੍ਰਧਾਨ ਚੁਣਿਆ ਗਿਆ