ਕ੍ਰਾਈਸਟਚਰਚ, 14 ਮਈ – ਅਦਾਕਾਰ ਅਤੇ ਕਾਮੇਡੀਅਨ ਡੇਵਿਡ ਮੈਕਫਾਈਲ ਦਾ 76 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਪ੍ਰਸਿੱਧ ਜੋੜੀ ਮੈਕਫਾਈਲ ਅਤੇ ਗੈਡਸਬੀ ਦੀ ਜੋੜੀ ਦਾ ਆਖ਼ਰੀ ਮੈਂਬਰ ਵੀ ਚਲਾ ਗਿਆ ਹੈ। ਡੇਵਿਡ ਮੈਕਫਾਈਲ ਦੀ ਬੀਤੀ ਰਾਤ ਕ੍ਰਾਈਸਟਚਰਚ ਵਿੱਚ ਮੌਤ ਹੋ ਗਈ। ਉਹ ਮੈਰੀਵਾਲ ਰਿਟਾਇਰਮੈਂਟ ਵਿਲੇਜ਼ ਵਿਖੇ ਰਹਿ ਰਹੇ ਸਨ। ਅਦਾਕਾਰ ਦੇ ਦੇਹਾਂਤ ਉੱਤੇ ਕਲਾਕਾਰਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਜੌਨ ਗੈਡਸਬੀ ਦਾ 62 ਸਾਲ ਦੀ ਉਮਰ ਵਿੱਚ 13 ਦਸੰਬਰ 2015 ਨੂੰ ਦੇਹਾਂਤ ਹੋ ਗਿਆ ਸੀ।
ਅਦਾਕਾਰ ਅਤੇ ਕਾਮੇਡੀਅਨ ਡੇਵਿਡ ਮੈਕਫਾਈਲ ਦਾ ਜਨਮ ਅਪ੍ਰੈਲ 1945 ਵਿੱਚ ਹੋਇਆ ਸੀ। ਉਸ ਦੇ ਪਿਤਾ ਐਲਗਜ਼ੈਡਰ ਐਡਵਰਡ ਮੈਕਫਾਈਲ, ਸਕਾਟਿਸ਼ ਮੂਲ ਦੇ ਸਨ, ਉਹ ਨਿਊਜ਼ੀਲੈਂਡ ਰਗਬੀ ਯੂਨੀਅਨ ਦੇ ਚੇਅਰਮੈਨ ਅਤੇ ਇੱਕ ਸਫਲ ਵਪਾਰੀ ਸਨ। ਉਸ ਕੋਲ ਟੇਨਰੀ ਸੀ, ਆਯਾਤ ਦਾ ਸਾਮਾਨ ਅਤੇ ਮਕਾਨ-ਮਾਲਕ ਸੀ।
ਅਦਾਕਾਰ ਅਤੇ ਕਾਮੇਡੀਅਨ ਡੇਵਿਡ ਮੈਕਫਾਈਲ ਨੇ ਕੈਥੇਡ੍ਰਲ ਗ੍ਰਾਮਰ ਸਕੂਲ ‘ਚ ਪੜ੍ਹਾਈ ਕੀਤੀ, ਫਿਰ ਕ੍ਰਾਈਸਟਚਰਚ ਬੁਆਏਜ਼ ਹਾਈ ਸਕੂਲ ਗਏ। ਉਨ੍ਹਾਂ ਨੇ ਇੱਕ ਸਾਲ ਯੂਨੀਵਰਸਿਟੀ ਆਫ਼ ਕੈਂਟਰਬਰੀ ਵਿੱਚ ਪੜ੍ਹਾਈ ਕੀਤੀ ਅਤੇ ਉੱਥੇ ਹੀ ਥੀਏਟਰ ‘ਚ ਰੁਚੀ ਵਧੀ। ਉਨ੍ਹਾਂ ਨੇ ਨਿਊਜ਼ ਪੇਪਰ ‘ਚ ਕੈਡਿਟ ਰਿਪੋਰਟ ਦੀ ਨੌਕਰੀ ਕੀਤੀ। ਉਨ੍ਹਾਂ ਨੇ 2010 ਦੀ ਸਵੈ-ਜੀਵਨੀ ‘ਦਿ ਯੀਅਰਜ਼ ਫ਼ਾਰ ਮਾਈ ਡੈੱਥ – ਮੈਮੋਰੀਜ਼ ਆਫ਼ ਏ ਕੋਮਿਕ ਲਾਈਫ਼’ ਲਿਖੀ। ਉਨ੍ਹਾਂ ਨੇ ਬਹੁਤ ਸਾਰੀਆਂ ਨੌਕਰੀਆਂ ਕਰਨ ਤੇ ਰੇਡਿਓ ਰਿਪੋਰਟ ਦੀ ਨੌਕਰੀ ਛੱਡਣ ਤੋਂ ਬਾਅਦ ਟੀਵੀ ਜਰਨਾਲੀਸ਼ਟ ਦੇ ਤੌਰ ‘ਤੇ ਸ਼ੋਅ ‘ਟਾਊਨ ਐਂਡ ਅਰਾਊਂਡ’ (Town And Around) ਨਾਲ ਜੁੜੇ, ਉਸ ਤੋਂ ਬਾਅਦ ਟੀਵੀ ਸਕਿੱਟ ‘ੲੈਸ ਆਈ ਸੀ ਇੱਟ’ (As I See It) ਵਰਗੇ ਕਈ ਸ਼ੋਅ ਕੀਤੇ। ਅਖੀਰ 1977 ‘ਚ ਉਨ੍ਹਾਂ ਦੇ ਇਰਾਦੇ ਨੂੰ ਬੂਰ ਪਿਆ ਅਤੇ ਉਨ੍ਹਾਂ ਨੂੰ ਛੋਟੇ ਬਜਟ ਦਾ ਪਾਇਲਟ ਸ਼ੋਅ ‘ਏ ਵੀਕ ਆਫ਼ ਇੱਟ’ (A Week Of It) ਮਿਲ ਗਿਆ। ਡੂਨੇਡਿਨ ਵਿਦਿਆਰਥੀ ਪਾਰਟੀ ਦੌਰਾਨ ਉਨ੍ਹਾਂ ਦੀ ਮੁਲਾਕਾਤ ਕਾਮੇਡੀਅਨ ਜੌਨ ਗੈਡਸਬੀ ਨਾਲ ਹੋਈ, ਜਿਸ ਨਾਲ ਉਨ੍ਹਾਂ ਦੀ ਜੋੜੀ ਬਣੀ।
ਅਦਾਕਾਰ ਅਤੇ ਕਾਮੇਡੀਅਨ ਡੇਵਿਡ ਮੈਕਫਾਈਲ ਨੇ 1978 ਫੇਲਟੇਕਸ ਟੈਲੀਵਿਜ਼ਨ ਐਵਾਰਡਜ਼ ਜਿੱਤਿਆ ਸੀ। ‘ਏ ਵੀਕ ਆਫ਼ ਇੱਟ’ (A Week Of It) ਦੇ ਤਿੰਨ ਸੀਜ਼ਨ ਦੇ ਬਾਅਦ ਸਕਿੱਟ ਸ਼ੋਅ ਮੈਕਫਾਈਲ ਅਤੇ ਗੈਡਸਬੀ ਦੀਆਂ ਸੱਤ ਲੜੀਵਾਰਾਂ ਆਈਆਂ, ਜਿਸ ਦਾ 1980 ਦੇ ਦਹਾਕੇ ਵਿੱਚ ਕੀਵੀ ਟੀਵੀ ਉੱਤੇ ਦਬਦਬਾ ਸੀ। ਮੈਕਫਾਈਲ ਨੇ ਬੈਕਵੁੱਡਜ਼ ਦੀ ਕਾਮੇਡੀ ਲੈਟਰ ਟੂ ਬਲੈਂਚੀ ਅਤੇ ਵਨ ਮੈਨ ਪਲੇਅ ਮੁਲਦੂਨ (Muldoon) ਦੀ ਭੂਮਿਕਾ ਨਿਭਾਈ, ਜਿਸ ਨੇ ਦੇਸ਼ ਦਾ ਦੌਰਾ ਕੀਤਾ।
Entertainment ਅਦਾਕਾਰ ਅਤੇ ਕਾਮੇਡੀਅਨ ਡੇਵਿਡ ਮੈਕਫਾਈਲ ਦਾ 76 ਸਾਲ ਦੀ ਉਮਰ ‘ਚ ਦੇਹਾਂਤ