ਮੁੰਬਈ – 12 ਜੁਲਾਈ ਦਿਨ ਸ਼ੁਕਰਵਾਰ ਨੂੰ ਇਥੇ ਲੰਬੀ ਬਿਮਾਰੀ ਤੋਂ ਬਾਅਦ ਬਾਲੀਵੁੱਡ ਦੇ ਨਾਮੀ ਖਲਨਾਇਕ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ 93 ਸਾਲਾ ਪ੍ਰਾਣ (ਅਸਲ ਨਾਮ ਪ੍ਰਾਣ ਕ੍ਰਿਸ਼ਨ ਸਿਕੰਦ) ਦਾ ਲੀਲਾਵਤੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਫਿਲਮੀ ਜੀਵਨ ਦੌਰਾਨ 400 ਤੋਂ ਵੱਧ ਫਿਲਮਾਂ ਕੀਤੀਆਂ। ਅਦਾਕਾਰ ਪ੍ਰਾਣ ਦੀ ਪਹਿਲੀ ਫਿਲਮ ਦਿਲਸੁਖ ਐਮ. ਪੰਚੋਲੀ ਦੀ 1940 ‘ਚ ਬਣੀ ਪੰਜਾਬੀ ਫਿਲਮ ‘ਯਮ੍ਹਲਾ ਜੱਟ’ ਤੇ ਆਖਰੀ ਫਿਲਮ ‘ਮ੍ਰਿਤੂਦਾਤਾ’ ਸੀ। ਉਹ ਆਪਣੇ ਪਿੱਛੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਸ਼ੁਕਲਾ, ਧੀ ਪਿੰਕੀ ਅਤੇ ਪੁੱਤਰ ਅਰਵਿੰਦ ਤੇ ਸੁਨੀਲ ਛੱਡ ਗਏ ਹਨ।
ਪ੍ਰਾਣ ਦੀ ਦੇਹ ਦਾ ਅੰਤਿਮ ਸੰਸਕਾਰ 13 ਜੁਲਾਈ ਦਿਨ ਸ਼ਨਿਚਰਵਾਰ ਦੀ ਦੁਪਹਿਰ ਨੂੰ ਦਾਦਰ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਪ੍ਰਾਣ ਦੇ ਸੰਸਕਾਰ ਮੌਕੇ ਫਿਲਮ ਜਗਤ ਦੀਆਂ ਨਾਮੀ ਹਸਤੀਆਂ ਹਾਜ਼ਰ ਸਨ।
Entertainment ਅਦਾਕਾਰ ਤੇ ਖਲਨਾਇਕ ਪ੍ਰਾਣ ਦਾ ਦੇਹਾਂਤ