ਅਦਾਲਤ ਨੇ ਮੋਨੂ ਮਾਨੇਸਰ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ

ਜੈਪੁਰ, 14 ਸਤੰਬਰ – ਅੱਜ ਰਾਜਸਥਾਨ ਪੁਲੀਸ ਨੇ ਨਾਸਿਰ-ਜੂਨੈਦ ਹੱਤਿਆ ਮਾਮਲੇ ’ਚ ਸ਼ੱਕੀ ਮੋਨੂ ਮਾਨੇਸਰ ਨੂੰ ਮੁੜ ਸਥਾਨਕ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲੀਸ ਅਨੁਸਾਰ ਮੋਨੂ ਮਾਨੇਸਰ ਤੋਂ ਦੋ ਦਿਨ ਕੀਤੀ ਗਈ ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਮੁਲਜ਼ਮ ਰਿੰਕੂ ਦੇ ਸੰਪਰਕ ਵਿੱਚ ਸੀ ਅਤੇ ਦੋਹਾਂ ਨੇ ਨਾਸਿਰ ਤੇ ਜੁਨੈਦ ਨੂੰ ਅਗਵਾ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਟੈਲੀਫੋਨ ਰਾਹੀਂ ਆਪਸ ’ਚ ਗੱਲਬਾਤ ਕੀਤੀ ਸੀ। ਪੁਲੀਸ ਅਨੁਸਾਰ ਮੋਨੂ ਇਸ ਅਪਰਾਧ ’ਚ ਸ਼ਾਮਲ ਸੀ।