ਨਵੀਂ ਦਿੱਲੀ, 5 ਸਤੰਬਰ (ਏਜੰਸੀ) – ਅਧਿਆਪਕ ਦਿਵਸ ਮੌਕੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ ਹੈ। ਅਧਿਆਪਕਾਂ ਲਈ ਦਿੱਤੇ ਆਪਣੇ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਅਸਲੀ ਉਸਰਾਈਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇੱਕ ਚੰਗੀ ਚਰਿੱਤਰ ਸਿੱਖਿਆ ਦੇ ਕੇ ਉਸਤਾਦ….. ਆਪਣੇ ਸ਼ਗਿਰਦਾਂ ਨੂੰ ਆਪਣੀ ਜ਼ਿੰਦਗੀਆਂ ਦੀਆਂ ਵੱਡੀਆਂ ਵੰਗਾਰਾਂ ਨਾਲ ਸਿੱਝਣ ਦੇ ਕਾਬਲ ਬਣਾਉਣ ਸਦਕਾ ਸਾਡੇ ਸਮਾਜ ਵਿੱਚ ਅਧਿਆਪਕ ਦਾ ਗੁਰੂ ਵਾਂਗੂ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਮੌਕੇ ਅਸੀਂ ਆਪਣੇ ਮਹਾਨ ਆਗੂਆਂ ਤੇ ਅਧਿਆਪਕਾਂ ਵਿਚੋਂ ਮਹਾਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਰਾਧਾ ਕ੍ਰਿਸ਼ਨਨ ਦੇ ਕੰਮ, ਸਮਰਪਣ ਤੇ ਉਨ੍ਹਾਂ ਦੀ ਸੂਝਬੂਝ ਸਾਨੂੰ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਦਿੰਦੀ ਰਹੇਗੀ।
Indian News ਅਧਿਆਪਕ ਦੇਸ਼ ਦੇ ਅਸਲੀ ਉਸਰਾਈਏ – ਮਨਮੋਹਨ ਸਿੰਘ