ਜੰਮ – ਅਮਰਨਾਥ ਸ਼ਰਾਈਨ ਬੋਰਡ ਨੇ ਡਾਕ ਵਿਭਾਗ ਦੇ ਨਾਲ ਮਿਲ ਕੇ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਦੇ ਇੱਛੁਕ ਸ਼ਰਧਾਲੂਆਂ ਦੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਨ ਦਾ ਕੰਮ ਆਰੰਭ ਕਰਨ ਜਾ ਰਹੀ ਹੈ। ਸ਼ਰਧਾਲੂ ਹੁਣ ਦੇਸ਼ ਦੇ ਕੁਝ ਚੁਣਵੇ ਡਾਕਘਾਂ ਵਿੱਚ ਆਪਣੇ ਨਾਵਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਅਮਰਨਾਥ ਸ਼ਰਾਈਨ ਬੋਰਡ ਦੇ ਮੁੱਖ ਅਧਿਕਾਰੀ ਨਵੀਨ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਡਾਕ ਵਿਭਾਗ 7 ਮਈ ਤੋਂ ਅਮਰਨਾਥ ਯਾਤਰੂਆਂ ਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰਨਗੇ। ਇਸ ਕੰਮ ਲਈ ਦੇਸ਼ ਭਰ ਦੇ ਲਗਭਗ 100 ਡਾਕਘਰਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਈਨ ਬੋਰਡ ਵਲੋਂ ਬੈਂਕਾਂ ਦੀਆਂ 174 ਬ੍ਰਾਂਚਾਂ ਅਤੇ ਇੰਟਰਨੈੱਟ ਆਧਾਰਿਤ ਈ-ਰਜਿਸਟ੍ਰੇਸ਼ਨ ਸੇਵਾ ਪਹਿਲਾਂ ਹੀ ਕਰਨ ਦਾ ਐਲਾਨ ਕੀਤਾ ਗਿਆ ਹੈ। 25 ਜੂਨ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਦੇ ਮੱਦੇਨਜ਼ਰ ਬਾਲਟਾਲ ਮਾਰਗ ‘ਤੇ 20 ਤੋਂ 25 ਫੁੱਟ ਬਰਫ ਜਮ੍ਹਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਸਖਤ ਮਿਹਨਤ ਕਰਕੇ ਇਸ ਰਸਤੇ ਨੂੰ ਖੋਲ੍ਹ ਦਿੱਤਾ ਹੈ।
Uncategorized ਅਮਰਨਾਥ ਯਾਤਰੂਆਂ ਲਈ ਡਾਕਘਰ ‘ਚ ਵੀ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ