ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਮਿਸਲਾਂ ਦੀ ਤਰਜ ਤੇ ਡਾਇਸਪੋਰਾ ਜਥੇਬੰਦੀਆਂ ਵੱਲੋਂ ਹਮੇਸ਼ਾਂ ਇਕੱਠੇ ਸੰਘਰਸ਼ ਕਰਨ ਲਈ ਵਚਨਬੱਧਤਾ ਨੂੰ ਦੁਹਰਾਇਆ
ਨਿਊਯਾਰਕ,11 ਜੂਨ 2023 – ਅੱਜ ਇੱਥੇ ਈਸਟ-ਕੋਸਟ ਦੀ ਇਤਿਹਾਸਕ ਸੰਸਥਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਦੇ ਸਿਰਮੋਰ ਆਗੂਆਂ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋ ਸਾਂਝੇ ਰੂਪ ਵਿੱਚ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ। ਵੱਖ ਵੱਖ ਸਟੇਟਾਂ ਤੋਂ ਆਏ ਆਗੂਆਂ ਨੇ ਇੱਕ ਆਵਾਜ਼ ਵਿੱਚ ਪੰਥ ਦਰਦੀਆਂ ਨੂੰ ਦੁਨੀਆਂ ਭਰ ਵਿਚ ਚੜਦੀ ਕਲਾ ਨਾਲ ਕੌਮੀ ਕਾਰਜਾਂ ਲਈ ਤਤਪਰ ਰਹਿਣ ਦੀ ਵਧਾਈ ਦਿੱਤੀ। ਕਾਨਫਰੰਸ ਵਿੱਚ ਸਮੂਹ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਵਿੱਚ ਇੰਨਾਂ ਮਸਲਿਆਂ ਤੇ ਚੱਲਦੇ ਰਹਿਣ ਦਾ ਸੰਕਲਪ ਲਿਆ।
1. ਜੂਨ 1984 ਦੇ ਘੱਲੂਘਾਰੇ ਦੇ 39 ਸਾਲ ਬੀਤ ਜਾਣ ਤੇ ਕੌਮ ਆਪਣੇ ਸਮੂਹ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਉੱਨਾਂ ਦੇ ਪਾਏ ਪੂਰਨਿਆਂ ਤੇ ਸੰਤ ਜਰਨੈਲ ਸਿੰਘ ਜੀ ਦੇ ਬਚਨਾਂ ਤੇ ਚੱਲਦਿਆਂ ਅਜ਼ਾਦੀ ਲਈ ਵਚਨਬੱਧ ਹੈ।
2. ਸਿੱਖ ਕੌਮ ਦੀ ਨਸਲਕੁਸ਼ੀ ਦੇ ਦੋਸ਼ੀ, ਤੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸਿੱਖਾਂ ਤੇ ਅੱਜ ਵੀ ਜ਼ੁਲਮ ਢਾਹ ਰਹੀ ਭਾਰਤੀ ਸਟੇਟ ਦੇ ਨੁਮਾਇੰਦੇ, ਜੋ ਕਿ ਗੁਰਾਂ ਦੇ ਨਾਮ ਤੇ ਵੱਸਦੇ ਪੰਜਾਬ ਵਿੱਚੋਂ ਸਿੱਖ ਸ਼ਕਤੀ ਨੂੰ ਲਗਾਤਾਰ ਕਮਜ਼ੋਰ ਕਰਨ ਤੇ ਫਿਰ ਨਿਰਮਲ ਖਾਲਸਾ ਪੰਥ ਦੀ ਨਿਆਰੀ ਹਸਤੀ ਨੂੰ ਸਦਾ ਲਈ ਖਤਮ ਕਰ ਦੇਣ ਦੇ ਕਦੇ ਨਾ ਪੂਰੇ ਹੋਣ ਵਾਲੇ ਮਨਸੂਬਿਆਂ ਲਈ ਯਤਨਸ਼ੀਲ ਹਨ , ਉੱਨਾਂ ਨੂੰ ਸਮੂਹ ਜਥੇਬੰਦੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਉੱਨਾਂ ਦਾ ਵਿਦੇਸ਼ਾ ਵਿੱਚ ਆਉਣ ਤੇ ਡਟ ਕੇ ਵਿਰੋਧ ਕੀਤਾ ਜਾਵੇਗਾ।
3. ਮਨੁੱਖਤਾ ਦਾ ਕਾਤਲ ਨਰਿੰਦਰ ਮੋਦੀ ਜੋ ਕਿ ੨੨ ਜੂਨ ਨੂ ਵਾਸ਼ਿੰਗਟਨ ਡੀ ਸੀ ਵਿੱਚ ਆ ਰਿਹਾ ਹੈ ਉਸ ਦਿਨ ਸਾਂਝੇ ਰੂਪ ਵਿੱਚ ਜਥੇਬੰਦੀਆਂ ਵੱਲੋਂ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਕਾਂਗਰਸ ਤੇ ਬੀਜੇਪੀ ਤੇ ਹੋਰ ਧਿਰਾਂ ਭਾਰਤੀ ਸਟੇਟ ਦੇ ਖੋਟੇ ਸਿੱਕੇ ਦੇ ਪਾਸੇ ਹਨ ਤੇ ਸਿੱਖਾਂ ਵੱਲੋ ਇੰਨਾਂ ਦਾ ਵਿਰੋਧ ਜਾਰੀ ਰਹੇਗਾ।
4. ਭਾਰਤ ਦੀਆਂ ਜੇਲਾਂ ਵਿੱਚ ਡੱਕੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਅਵਾਜ ਨੂੰ ਬੁਲੰਦ ਕਰਦਿਆਂ ਇਸ ਮੁੱਦੇ ਨੂੰ ਇਟਰਨੈਸ਼ਨਲ ਪੱਧਰ ਤੇ ਉਭਾਰ ਕੇ ਭਾਰਤੀ ਸਿਸਟਮ ਦੀ ਸਿੱਖ ਵਿਰੋਧੀ ਜਾਲਮ ਸੋਚ ਦਾ ਪਰਦਾਫਾਸ਼ ਕਰਨ ਲਈ ਵੀ ਲਗਾਤਾਰ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
ਪ੍ਰੈਸ ਕਾਨਫਰੰਸ ਵਿੱਚ ਸ: ਹਿੰਮਤ ਸਿੰਘ, ਡਾ: ਅਮਰਜੀਤ ਸਿੰਘ, ਸ: ਬੂਟਾ ਸਿੰਘ ਖੜੌਦ, ਸ: ਅਵਤਾਰ ਸਿੰਘ ਪੰਨੂੰ, ਸ: ਗੁਰਦੇਵ ਸਿੰਘ ਕੰਗ, ਡਾ: ਬਖਸ਼ੀਸ਼ ਸਿੰਘ ਸੰਧੂ, ਸ: ਟਹਿਲ ਸਿੰਘ, ਸ: ਜਸਬੀਰ ਸਿੰਘ, ਸ: ਭੁਪਿੰਦਰ ਸਿੰਘ ਬੋਪਾਰਾਏ, ਸ: ਨਰਿੰਦਰ ਸਿੰਘ, ਸ: ਭਗਤ ਸਿੰਘ, ਸ: ਗੁਰਿੰਦਰਜੀਤ ਸਿੰਘ ਮਾਨਾ, ਸਃ ਸੁਰਜੀਤ ਸਿੰਘ ਕੁਲਾਰ, ਸਃ ਕੁਲਦੀਪ ਸਿੰਘ ਢਿੱਲੋਂ, ਸਃ ਹਰਮੇਲ ਸਿੰਘ ਦੁਸਾਂਝ, ਸਃ ਬਲਜਿੰਦਰ ਸਿੰਘ, ਸਃ ਗੁਰਨਿੰਦਰ ਸਿੰਘ ਧਾਲੀਵਾਲ, ਸਃ
ਬਲਾਕਾ ਸਿੰਘ, ਸਃ ਯਾਦਵਿੰਦਰ ਸਿੰਘ, ਸਃ ਗੁਰਦਿਆਲ ਸਿੰਘ ਕੰਗ, ਸਃ ਬਲਵਿੰਦਰ ਸਿੰਘ ਚੱਠਾ, ਸਃ ਜੋਗਾ ਸਿੰਘ, ਸਃ ਗੁਰਮੇਲ ਸਿੰਘ, ਸਃ ਰਜਿੰਦਰ ਸਿੰਘ, ਸਃ ਊਧਮ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਨੁਮਾਇੰਦੇ ਸ਼ਾਮਲ ਹੋਏ।
ਜੈਕਾਰਿਆਂ ਦੀ ਗੂੰਜ ਨਾਲ ਬਹੁਤ ਹੀ ਚੜਦੀ ਕਲਾ ਨਾਲ ਸੰਪੂਰਨ ਹੋਈ ਪ੍ਰੈਸ ਕਾਨਫਰੰਸ ਦਾ ਸੁਨੇਹਾ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਭਾਰਤੀ ਹਾਕਮਾਂ ਤੇ ਨੁਮਾਇੰਦਿਆਂ ਲਈ ਆਉਣ ਵਾਲੇ ਸਮੇਂ ਵਿੱਚ ਚੁਣੌਤੀਆਂ ਬਣੇਗਾ ਤੇ ਜਾਣੇ ਜਾਂ ਅਣਜਾਣੇ ਵਿੱਚ ਉੱਨਾਂ ਨਾਲ ਸਾਂਝ ਪਾਉਣ ਵਾਲੇ ਸਿੱਖ ਸ਼ਕਲਾਂ ਤੇ ਨਾਵਾਂ ਵਾਲਿਆਂ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪਵੇਗਾ।
ਹਿੰਮਤ ਸਿੰਘ-ਕੋਆਰਡੀਨੇਟਰ (ਸਿੱਖ ਕੋਆਰਡੀਨੇਸ਼ਨ ਕਮੇਟੀ ਯੂ ਐਸ਼ ਏ)
Home Page ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕਰਕੇ, ਪੰਥ ਵਿਰੋਧੀ ਭਾਰਤੀ...