ਸੈਕਰਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਅਲਾਸਕਾ ਰਾਜ ਦੇ ਸਮੁੰਦਰ ਵਿਚ ਆਏ ਜਬਰਦਸਤ ਤੂਫਾਨ ਤੇ ਮੀਂਹ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਸ਼ਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਤੇ ਗਲੀਆਂ ਵਿਚ ਹੜ ਵਰਗੇ ਹਾਲਾਤ ਬਣ ਗਏ ਹਨ। ਗੋਲੋਵਿਨ, ਅਲਾਸਕਾ ਵਿਚ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਹੈ ਕਿ ਤੂਫਾਨ ਦਾ ਜਿਆਦਾ ਦਬਾਅ ਦੱਖਣ -ਪੱਛਮੀ ਤੇ ਪੱਛਮੀ ਅਲਾਸਕਾ ਵਿਚ ਹੈ। ਕਈ ਲੋਕ ਸਕੂਲਾਂ ਤੇ ਹੋਰ ਥਾਵਾਂ ‘ਤੇ ਪਨਾਹ ਲੈਣ ਲਈ ਮਜਬੂਰ ਹੋਏ ਹਨ। ਸਮੁੰਦਰ ਵਿਚ ਲਹਿਰਾਂ ਦੀ ਉਚਾਈ 10 ਫੁੱਟ ਤੋਂ ਵੀ ਵਧ ਰਿਕਾਰਡ ਕੀਤੀ ਗਈ ਹੈ। ਨੈਸ਼ਨਲ ਵੈਦਰ ਸਰਵਿਸ ਨੇ ਭਵਿੱਖਬਾਣੀ ਕੀਤੀ ਹੈ ਕਿ ਕੁਝ ਖੇਤਰਾਂ ਵਿਚ ਤੇਜ ਹਵਾਵਾਂ ਚੱਲ ਸਕਦੀਆਂ ਹਨ। ਸਮੁੰਦਰ ਵਿਚ ਪਾਣੀ ਦੇ ਉੱਚੇ ਪੱਧਰ ਕਾਰਨ ਤੱਟੀ ਖੇਤਰਾਂ ਵਿਚ ਹੜ ਆ ਸਕਦਾ ਹੈ।
Home Page ਅਮਰੀਕਾ ਦੇ ਅਲਾਸਕਾ ਰਾਜ ਵਿਚ ਆਏ ਸਮੁੰਦਰੀ ਤੂਫਾਨ ਤੇ ਮੀਂਹ ਨੇ ਜਨ...