ਸੈਕਰਾਮੈਂਟੋ, ਕੈਲੀਫੋਰਨੀਆ, 23 ਮਾਰਚ (ਹੁਸਨ ਲੜੋਆ ਬੰਗਾ) – ਇਹ ਅਮਰੀਕਾ ਵਿੱਚ ਇੱਕ ਹਫ਼ਤੇ ਵਿੱਚ ਦੂਜੀ ਵਾਰ ਵਾਪਰਿਆ ਕਿ ਇੱਕ ਬੰਦੂਕਧਾਰੀ ਨੇ ਸਮੂਹਿਕ ਤੌਰ ‘ਤੇ ਆਮ ਲੋਕਾਂ ਦਾ ਕਤਲ ਕੀਤਾ ਹੋਵੇ। 22 ਮਾਰਚ ਨੂੰ ਬੋਲਡਰ, ਕੋਲੋਰਾਡੋ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਸੁਪਰਮਾਰਕੀਟ ਵਿੱਚ ਗੋਲੀਆਂ ਚਲਾਉਂਦਿਆਂ ਇਕ ਪੁਲਿਸ ਅਧਿਕਾਰੀ ਸਣੇ 10 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੋਲਡਰ ਜ਼ਿਲ੍ਹਾ ਅਟਾਰਨੀ ਮਾਈਕਲ ਡੌਘਰਟੀ ਨੇ ਦੇਰ ਰਾਤ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਇਹ ਉਹ ਲੋਕ ਸਨ ਜੋ ਦਿਨ ਵੇਲੇ ਆਪਣੀ ਖ਼ਰੀਦਦਾਰੀ ਕਰ ਰਹੇ ਸਨ। ਇਸ ਦੌਰਾਨ ਮਰਨ ਵਾਲੇ ਪੁਲਿਸ ਅਧਿਕਾਰੀ ਦੀ ਪਛਾਣ 51 ਸਾਲਾ ਏਰਿਕ ਟੱਲੀ ਵਜੋਂ ਹੋਈ, ਜੋ ਕਿ ਬੋਲਡਰ ਫੋਰਸ ‘ਤੇ 11 ਸਾਲਾ ਇੱਕ ਵੈਟਰਨ ਸੀ। ਪੁਲੀਸ ਮੁਖੀ ਮਾਰੀਸ ਹੇਰੋਲਡ ਸੋਮਵਾਰ ਰਾਤ ਮੀਡੀਆ ਨਾਲ ਗੱਲਬਾਤ ਕਰਦਿਆਂ ਮਰੇ ਹੋਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਹੰਝੂ ਵਹਾ ਰਿਹਾ ਸੀ। ਹੇਲਲਡ ਨੇ ਬੋਲਡਰ ਪੁਲਿਸ ਵਿਭਾਗ ਨੂੰ ਵਿਸਥਾਰ ਦਿੰਦਿਆਂ ਕਿਹਾ ਕਿ ਪੁਲੀਸ ਅਫ਼ਸਰ ਨੂੰ ਗੋਲੀ ਲੱਗੀ। ਮੇਰਾ ਦਿਲ ਇਸ ਘਟਨਾ ਦੇ ਪੀੜਤਾਂ ਲਈ ਪਸੀਜ ਗਿਆ ਹੈ ਅਤੇ ਮੈਂ ਉਨ੍ਹਾਂ ਪੁਲਿਸ ਅਧਿਕਾਰੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਜਵਾਬ ਦਿੱਤਾ, ਉਸ ਨੇ ਕਿਹਾ। ਅਤੇ ਮੈਂ ਅਫ਼ਸਰ ਟੱਲੀ ਦੇ ਮਾਰੇ ਜਾਣ ਤੇ ਬਹੁਤ ਦੁਖੀ ਹਾਂ। ਵਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸੋਮਵਾਰ ਦੇ ਹਮਲੇ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਘਟਨਾਕ੍ਰਮ ਬਾਰੇ ਨੇੜਿਉਂ ਨਿਗਾਹ ਰੱਖੀ ਜਾ ਜਾ ਰਹੀ ਹੈ। ਡੈੱਨਵਰ ਵਿਚ ਐਫ ਬੀ ਆਈ ਦਫ਼ਤਰ ਨੇ ਟਵੀਟ ਕੀਤਾ ਕਿ ਬੋਲਡਰ ਪੁਲਿਸ ਦੀ ਬੇਨਤੀ ‘ਤੇ ਜਾਂਚ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਹ ਘਟਨਾ ਵਾਲੀ ਥਾਂ ਬੌਲਡਰ, ਡੇਨਵਰ ਤੋਂ 25 ਮੀਲ ਉੱਤਰ ਪੱਛਮ ਵਿੱਚ ਹੈ, ਤੇ ਇਹ ਘਟਨਾ ਦੁਪਹਿਰ 2.49 ਵਜੇ ਸਥਾਨਕ ਸਮੇਂ ਅਨੁਸਾਰ ਵਾਪਰੀ। ਜਿਸ ਬੰਦੂਕਧਾਰੀ ਨੂੰ ਫੜਿਆ ਗਿਆ ਉਸ ਨੂੰ ਇਕ ਲਾਈਵ ਟੀਵੀ ਵਿੱਚ ਦਿਖਾਇਆ ਗਿਆ ਹੈ ਕਿ ਇਸ ਆਦਮੀ ਦੀ ਲੱਤ ਵਿੱਚ ਲਹੂ ਵਗ ਰਿਹਾ ਸੀ, ਜਿਸ ਨੂੰ ਦੋ ਪੁਲਿਸ ਅਧਿਕਾਰੀਆਂ ਨੇ ਹੱਥਕੜੀ ਲਾ ਕੇ ਸਟੋਰ ਵਿੱਚੋਂ ਬਾਹਰ ਕੱਢਿਆ ਤੇ ਇੱਕ ਐਂਬੂਲੈਂਸ ਜੋ ਸਟੋਰ ਤੋਂ ਬਾਹਰ ਖੜੀ ਸੀ, ਵਿੱਚ ਬਿਠਾਇਆ ਗਿਆ। ਪੁਲੀਸ ਨੇ ਕਿਹਾ ਕਿ ਕਿਹਾ ਕਿ ਅਜੇ ਬੰਦੂਕਧਾਰੀ ਦੇ ਗੋਲਿਆਂ ਚਲਾਉਣ ਦਾ ਕਾਰਣ ਪਤਾ ਨਹੀਂ ਚੱਲ ਸਕਿਆ। ਇਹ ਘਟਨਾ ਉਸ ਘਟਨਾ ਤੋਂ ਛੇ ਦਿਨਾਂ ਬਾਅਦ ਵਾਪਰੀ ਜਿਸ ਵਿੱਚ ਛੇ ਏਸ਼ੀਅਨ ਔਰਤਾਂ ਨੂੰ ਇਕ ਬੰਦੂਕਧਾਰੀ ਨੇ ਅਟਲਾਂਟਾ ਵਿੱਚ ਉਨ੍ਹਾਂ ਨੂੰ ਮਾਰ ਮੁਕਾਇਆ ਸੀ।
Home Page ਅਮਰੀਕਾ ਦੇ ਕੋਲੋਰਾਡੋ ਦੀ ਸੁਪਰ ਮਾਰਕੀਟ ਵਿੱਚ ਬੰਦੂਕਧਾਰੀ ਨੇ ਪੁਲਿਸ ਅਧਿਕਾਰੀ ਸਣੇ...