ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਸ਼ਹਿਰ ਚੀਕੋਪੀ ਮੈਸਾਚਿੳਸਟ ਵਿੱਚ ਪਹਿਲੀ ਵਾਰ ਨਿਸ਼ਾਨ ਸਾਹਿਬ ਝੁਲਾਇਆ ਗਿਆ। ਪਿਛਲੇ ਦਿਨੀਂ ਅਮਰੀਕਾ ਦੇ ਹੀ ਸ਼ਹਿਰ ਇੰਡੀਅਨਾਪੋਲਿਸ ਇੰਡਿਆਨਾ ਸਟੇਟ ਦੇ ਫੇਡਐਕਸ ਦੇ ਵੇਅਰ ਹਾਊਸ ਵਿੱਚ ਕਰਮਚਾਰੀਆਂ ਉੱਪਰ ਇੱਕ ਸਿਰ-ਫਿਰੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ 8 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ। ਜਿਨ੍ਹਾਂ ਵਿੱਚ ਚਾਰ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਸਨ ਇਸ ਸਾਰੇ ਸ਼ੋਕ ਦੇ ਮਹੌਲ ਦੌਰਾਨ ਅਮਰੀਕਾ ਨੇ ਆਪਣੇ ਝੰਡੇ 20 ਮਈ ਤੱਕ ਨੀਵੇਂ ਕੀਤੇ ਹੋਏ ਹਨ।
ਜਿੱਥੇ ਇਸ ਸ਼ੋਕ ਦੇ ਮਹੌਲ ਦੇ ਚੱਲਦਿਆਂ ਅਮਰੀਕਨਾਂ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਉੱਥੇ ਹੀ ਚੀਕੋਪੀ ਸ਼ਹਿਰ ਦੇ ਮੇਅਰ ਜੌਹਨ ਐਲ ਵੀਅਉ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖ ਕੌਮ ਦੇ ਦੁੱਖ ਨੂੰ ਵੰਡਣ ਵਿੱਚ ਹਿੱਸਾ ਪਾਇਆ ਹੈ ਅਤੇ ਖਾਲਸਾ ਸਾਜਨਾ ਦਿਵਸ ਨੂੰ ਮਾਨਤਾ ਦਿੱਤੀ ਹੈ ਨਾਲ ਹੀ ਸਿੱਖ ਫ਼ਲਸਫ਼ੇ ਤੋਂ ਪ੍ਰਭਾਵਿਤ ਜੌਹਨ ਐਲ ਵੀਅਉ ਨੇ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਆ ਕੇ ਵੱਸਣ ਲਈ ਸੱਦਾ ਦਿੱਤਾ ਅਤੇ ਹਰ ਤਰ੍ਹਾਂ ਦੀ ਸਹੂਲਤ ਦੇਣ ਦਾ ਵੀ ਵਾਅਦਾ ਕੀਤਾ ਹੈ । ਇਸ ਸਾਰੇ ਕਾਰਜ ਲਈ ਯਤਨਸ਼ੀਲ ਸਰਦਾਰ ਗੁਰਨਿੰਦਰ ਸਿੰਘ ਧਾਲੀਵਾਲ ਦੀਆ ਕੋਸ਼ਿਸ਼ਾਂ ਹਨ ਜਿਨ੍ਹਾਂ ਦੇ ਆਪਣੇ ਖ਼ੁਦ ਦੇ ਸ਼ਹਿਰ ਹੋਲੀਓਕ ਵਿੱਚ ਪਿਛਲੇ ਚਾਰ ਸਾਲ ਤੋਂ ਨਿਸ਼ਾਨ ਸਾਹਿਬ ਝੂਲ ਰਹੇ ਹਨ ਆਪਣੀ ਕੌਮ ਦੀ ਸੇਵਾ ਲਈ ਤਤਪਰ ਵਰਲਡ ਸਿੱਖ ਪਾਰਲੀਮੈਂਟ ਦੇ ਵਲੰਟੀਅਰਾਂ ਵੱਲੋਂ ਅਮਰੀਕਾ ਵਿੱਚ ਸਿੱਖਾਂ ਦੀ ਪਹਿਚਾਣ ਲਈ ਕੀਤੇ ਜਾਂਦੇ ਉੱਦਮ ਉਪਰਾਲੇ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ੂਬ ਸ਼ਲਾਘਾ ਕੀਤੀ ਹੈ।
ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਨੇ ਸੰਗਤ ਨੂੰ ਸੰਬੋਧਿਤ ਹੁੰਦਿਆਂ ਇਸ ਗੱਲ ਨੂੰ ਦ੍ਰਿੜ੍ਹ ਕਰਾਇਆ ਕਿ ਇੱਕ ਪਾਸੇ ਭਾਰਤੀ ਤੰਤਰ ਅੰਦਰ ਨੌਜਵਾਨਾਂ ਦੇ ਨਾਇਕ ਬਣ ਉੱਭਰੇ ਦੀਪ ਸਿੱਧੂ ਅਤੇ ਹੋਰ ਬਹੁਤ ਨੌਜਵਾਨਾਂ ਨੂੰ ਲਾਲ ਕਿੱਲੇ ਉੱਪਰ ਨਿਸ਼ਾਨ ਸਾਹਿਬ ਲਹਿਰਾਉਣ ਕਾਰਨ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਸਿੱਖਾਂ ਖ਼ਿਲਾਫ਼ ਭਾਰਤੀ ਕਾਨੂੰਨਾਂ ਦੀਆਂ ਕਾਲੀਆਂ ਧਰਾਵਾਂ ਲਗਾ ਕੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਅਮਰੀਕਾ ਦੇ ਸ਼ਹਿਰਾਂ ਵਿੱਚ ਖਾਲਸੇ ਦੇ ਨਿਸ਼ਾਨ ਸਾਹਿਬ ਝੁਲਾਏ ਜਾ ਰਹੇ ਹਨ ਅਤੇ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਆ ਕੇ ਵੱਸਣ ਦੇ ਲਈ ਸੱਦੇ ਦਿੱਤੇ ਜਾਂਦੇ ਹਨ।
Home Page ਅਮਰੀਕਾ ਵਿੱਚ ਨਿਸ਼ਾਨ ਸਾਹਿਬ ਝੁਲਾਇਆ ਅਤੇ ਸਿੱਖਾਂ ਨੂੰ ਆਪਣੇ ਸ਼ਹਿਰ ‘ਚ ਰਹਿਣ...