ਅਮਰੀਕਾ ਵਿੱਚ ਹੋਈਆਂ ਚੋਣਾਂ ਦੌਰਾਨ ਵੱਖ ਵੱਖ ਪੰਜਾਬੀ ਉਮੀਦਵਾਰਾਂ ਨੇ ਚੋਣਾ ਜਿੱਤੀਆਂ

ਲੈਥਰੋਪ ਦੇ ਮੇਅਰ ਸੋਨੀ ਧਾਲੀਵਾਲ ਸੈਨ ਵਾਕਿਨ ਕਾਉਂਟੀ ਦੇ ਸੁਪਰਵਾਈਜ਼ਰ ਤੇ ਅਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਤੀਜੀ ਵਾਰ ਜਿੱਤੀ, ਬੈਂਸ ਅਸੈਂਬਲੀ ਦੂਜੀ ਵਾਰ ਜਿੱਤੀ
ਗੈਰੀ ਸਿੰਘ ਯੂਨੀਅਨ ਸਿਟੀ ਦੇ ਮੇਅਰ ਤੇ ਰਾਜ ਸਲਵਾਨ ਫਰੀਮਾਂਟ ਸਿਟੀ ਦੇ ਮੇਅਰ ਬਣੇ
ਸੈਕਰਾਮੈਂਟੋ, ਕੈਲੀਫੋਰਨੀਆ, 8 ਨਵੰਬਰ ( ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਹੋਈਆਂ ਚੋਣਾਂ ਦੌਰਾਨ ਵੱਖ ਵੱਖ ਪੰਜਾਬੀ ਉਮੀਦਵਾਰਾਂ ਨੇ ਵੱਖ-ਵੱਖ ਖਿਤਿਆਂ ਤੇ ਅਹੁਦੇਦਾਰੀਆਂ ਵਿੱਚ ਮੱਲਾਂ ਮਾਰੀਆਂ, ਬਿਨਾਂ ਸ਼ੱਕ ਪਿਛਲੀ ਚੋਣ ਨਾਲੋਂ ਐਤਕਾਂ ਪੰਜਾਬੀਆਂ ਨੇ ਜਿੱਤਾਂ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤੇ ਜਿਨਾਂ ਵਿਸ਼ੇਸ ਤੌਰ ਤੇ
ਸੁਖਮਿੰਦਰ ਸਿੰਘ ਧਾਲੀਵਾਲ ਕਾਊਂਟੀ ਸੁਪਰਵਾਈਜਰ: ਲੈਥਰੋਪ ਸਿਟੀ ਦੇ ਮੇਅਰ ਜੋ ਸੋਨੀ ਧਾਲੀਵਾਲ ਉਰਫ ਸੁਖਮਿੰਦਰ ਸਿੰਘ ਧਾਲੀਵਾਲ ਜੋ ਐਤਕਾਂ ਡਿਸਟ੍ਰਿਕਟ 3 ਵਿੱਚ ਸੈਨ ਵਾਕਿਨ ਕਾਉਂਟੀ ਦੇ ਸੁਪਰਵਾਈਜ਼ਰ ਵਜੋਂ ਚੋਣ ਲੜ ਰਹੇ ਸਨ ਆਪਣੀ ਚੋਣ ਜਿੱਤ ਗਏ ਹਨ, ਜਿਸ ਨੇ ਕਿ ਪ੍ਰਾਇਮਰੀ ਚੋਣਾਂ ਵਿੱਚ ਵੀ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ, ਉਨਾਂ ਨੇ ਆਪਣੇ ਵਿਰੋਧੀ ਸਟੀਵ ਡੀਬਰਮ ਨੂਮ ਤਕੜੇ ਮੁਕਾਬਲੇ ਹਰਾਇਆ। ਸਟਾਕਟਨ ਦੇ ਪੱਛਮੀ ਹਿੱਸੇ ਚ ਆਉਂਦੇ ਲੈਥਰੋਪ ਦੇ ਡਿਸਟ੍ਰਿਕਟ 3 ਜਿਸ ਵਿੱਚ ਬਹੁਤੇ ਪੰਜਾਬੀ ਲੋਕ ਵੀ ਨਹੀਂ ਹਨ ਤੇ ਦੁਸਰੇ ਪਾਸੇ ਮਨਟੀਕਾ ਦੇ ਮੇਅਰ ਜਿਸਦੀ ਮਿਆਦ ਜਲਦੀ ਪੂਰੀ ਹੋਣ ਤੇ ਹੈ ਉਤੇ ਧਾਲੀਵਾਲ ਨੇ ਜਿੱਤ ਪ੍ਰਾਪਤ ਕੀਤੀ। ਸੁਖਮਿੰਦਰ ਧਾਲੀਵਾਲ ਦਾ ਪਿਛੋਕੜ ਸ਼ਹੀਦ ਭਗਤ ਸਿਂਘ ਨਗਰ ਦੇ ਬੰਗਾ ਤਹਿਸੀਲ ਦੇ ਪਿੰਡ ਲੰਗਰੀ ਤੋਂ ਹੈ। ਇਥੇ ਸਥਾਨਕ ਭਾਇਚਾਰੇ ਵਿੱਚ ਖਾਸਾ ਰਸੂਖ ਹੈ। ਉਸਨੇ ਆਪਣਾ ਸਿਆਸੀ ਜੀਵਨ ਸਿਟੀ ਕੌਂਸਲ ਅਤੇ ਫਿਰ ਮੇਅਰ ਤੱਕ ਜਾਣ ਤੋਂ ਪਹਿਲਾਂ ਲੈਥਰੋਪ ਦੇ ਯੋਜਨਾ ਕਮਿਸ਼ਨ ਨਾਲ ਸ਼ੁਰੂਆਤ ਕੀਤਾ। ਉਹ ਲੈਥਰੋਪ ਦੇ ਛੇ ਵਾਰ ਮੇਅਰ ਰਹੇ।
ਬੌਬੀ ਸਿੰਘ ਐਲਨ, ਐਲਕ ਗਰੋਵ ਮੇਅਰ: ਇਸ ਉਪਰੰਤ ਸੈਕਰਾਮੈਂਟੋ ਲਾਗੇ ਅਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਦੂਜੀ ਵਾਰ ਕਰੀਬ 70% ਫੀਸਦੀ ਵੋਟਾਂ ਲੈ ਕੇ ਜੇਤੂ ਰਹੀ, ਅੱਜ ਬੌਬੀ ਸਿੰਘ ਐਲਨ ਜਿਸਦਾ ਪਿਛੋਕੜ ਜਲੰਧਰ ਤੋਂ ਹੈ ਨੇ ਅਜੀਤ ਨਾਲ ਗੱਲ ਕਰਦਿਆਂ ਕਿਹਾ ਕਿ ਮੇਰੀ ਜਿੱਤ ਮਗਰ ਪੰਜਾਬੀ ਭਾਈਚਾਰੇ ਦਾ ਪੂਰਾ ਯੋਗਦਾਨ ਹੈ ਉਹਦੀ ਇਹ ਜਿੱਤ ਐਲਕ ਗਰੋਵ ਸ਼ਹਿਰ ਲਈ ਪਹਿਲਾਂ ਨਾਲੋਂ ਬਹਿਤਰ ਕੰਮ ਕਰਨ ਦੀ ਸਮਰੱਥਾ ਪ੍ਰਦਾਨ ਕਰੇਗੀ। ਇਸ ਮੌਕੇ ਬੌਬੀ ਸਿੰਘ ਐਲਨ ਦੇ ਪਿਤਾ ਸਰਦਾਰ ਲੱਖੀ ਸਿੰਘ ਨੇ ਵੀ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ।
ਜਸਮੀਤ ਕੌਰ ਬੈਂਸ ਅਸੈਂਬਲੀ ਵੋਮੈਨ: ਸਿੱਖ ਭਾਈਚਾਰੇ ਲਈ ਡੱਟ ਕੇ ਖੜਨ ਵਾਲੀ ਤੇ 1984 ਦੇ ਕਤਲੇਆਮ ਦਾ ਮਤਾ ਕੈਲੀਫੋਰਨੀਆ ਅਸੈਂਬਲੀ ਵਿੱਚ ਪਾਸ ਕਰਾਉਣ ਵਾਲੀ ਡਿਸਟਿਕ 35 ਤੋਂ ਡੈਮੋਕਰੇਟਿਕ ਉਮੀਦਵਾਰ ਜਸਮੀਤ ਕੌਰ ਬੈਂਸ ਨੇ ਆਪਣੇ ਰਿਪਬਲਿਕਨ ਉਮੀਦਵਾਰ ਰੋਬਟ ਰੋਸਾਸ ਨੂੰ ਹਰਾਇਆ ਇਸ ਦੌਰਾਨ ਜਸਮੀਤ ਕੌਰ ਬੈਂਸ ਨੂੰ ਕਰੀਬ 57% ਵੋਟਾਂ ਪਈਆਂ ਤੇ ਉਸਦੇ ਰਿਪਬਲਿਕਨ ਵਿਰੋਧੀ ਰੋਬਟ ਰਸਾਸ ਨੂੰ 43% ਵੋਟਾਂ ਪਈਆਂ ਇੱਥੇ ਵਰਨਣ ਕਰਨਾ ਜਰੂਰੀ ਹੈ ਕਿ ਜਸਮੀਤ ਕੌਰ ਬੈਂਸ ਦੂਜੀ ਵਾਰ ਇਹ ਚੋਣ ਅਸੈਂਬਲੀ ਵੋਮਨ ਦੀ ਚੋਣ ਜਿੱਤੀ ਜੋ ਕਿ ਡਿਸਟਰਿਕਟ 35 ਬੇਕਰਸਫੀਡ ਏਰੀਆ ਦਾ ਡਿਸਟ੍ਰਿਕ ਹੈ।
ਗੈਰੀ ਸਿੰਘ ਮੇਅਰ ਯੂਨੀਅਨ ਸਿਟੀ: ਸਾਬਤ ਸੂਰਤ ਸਿੱਖ ਗੈਰੀ ਸਿੰਘ ਯੂਨੀਅਨ ਸਿਟੀ ਦੇ ਮੇਅਰ ਬਣੇ ਜਿਸ ਨੇ ਆਪਣੇ ਵਿਰੋਧੀ ਐਮਲੀ ਡੰਕਨ ਨੂੰ ਹਰਾਇਆ। ਇਸ ਤੋਂ ਪਹਿਲਾਂ ਗੈਰੀ ਸਿੰਘ 2006 ਤੋਂ ਲੈ ਕੇ 2014 ਤੱਕ ਯੋਜਨਾ ਕਮਿਸ਼ਨਰ ਰਹੇ ਤੇ ਸਿਟੀ ਕੌਂਸਲ ਵੀ ਰਹੇ ਉਹ 30 ਸਾਲਾਂ ਤੋਂ ਯੂਨੀਅਨ ਸਿਟੀ ਦੇ ਵਸਨੀਕ ਹਨ ਤੇ ਬੇਅ ਸਟਾਰ ਆਟੋ ਦੇ ਮਾਲਕ ਹਨ। ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਵਿੱਚ ਉਹਨਾਂ ਦੀ ਦਿਆਨਤਦਾਰੀ ਤੇ ਸਤਿਕਾਰ ਕਾਫੀ ਸਮੇਂ ਤੋਂ ਹੈ ਜਿਸ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਇੱਕ ਹੋ ਕੇ ਉਹਨਾਂ ਨੂੰ ਜਤਾਇਆ। ਸਰਦਾਰ ਗੈਰੀ ਸਿੰਘ ਪਹਿਲੇ ਅਮਰੀਕਨ ਗੁਰਸਿੱਖ ਹਨ ਜਿਨਾਂ ਨੇ ਕਿਸੇ ਸ਼ਹਿਰ ਦੇ ਮੇਅਰ ਦੀ ਚੋਣ ਜਿੱਤੀ।
ਰਾਜ ਸਲਵਾਨ ਫਰੀਮਾਂਟ ਮੇਅਰ: ਬੇ ਏਰੀਆ ਦਾ ਖਾਸ ਸ਼ਹਿਰ ਫਰੀਮੋਂਟ ਜਿਸ ਵਿੱਚ ਪੰਜਾਬੀ ਦੇ ਰਾਜ ਸਲਵਾਨ ਨੇ ਮੇਅਰ ਵਜੋਂ ਚੋਣ ਜਿੱਤੀ ਇਸ ਦੌਰਾਨ ਉਹਨਾਂ ਨੂੰ 47% ਤੇ ਉਹਨਾਂ ਦੇ ਵਿਰੋਧੀ ਬੇਕਨ ਨੂੰ 31% ਵੋਟਾਂ ਪਈਆਂ। ਇਸ ਦੌਰਾਨ ਚਾਰ ਖੜੇ ਹੋਏ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਰਾਜ ਸਲਵਾਨ ਨੂੰ ਪਈਆਂ ਵਰਣਨ ਯੋਗ ਹੈ ਕਿ ਰਾਜ ਸਲਮਾਨ ਪਹਿਲਾਂ ਵੀ ਦੋ ਵਾਰ ਵਾਈਸ ਮੇਅਰ ਰਹਿ ਚੁੱਕੇ ਹਨ ਇਸ ਤੋਂ ਇਲਾਵਾ ਰਾਜ ਸਲਵਾਨ ਪਿਛਲੇ ਅੱਠ ਸਾਲਾਂ ਤੋਂ ਫਰੀਮਾਂਟ ਸਿਟੀ ਕੌਂਸਲ ਵਿੱਚ ਵੀ ਰਹਿ ਚੁੱਕੇ ਹਨ। ਰਾਜ ਸਲਵਾਨ ਦਾ ਫਰੀਮਾਂਟ ਪੰਜਾਬੀ ਭਾਈਚਾਰੇ ਵਿੱਚ ਕਾਫੀ ਅਸਰ ਰਸੂਖ ਹੈ, ਇੱਥੇ ਵੀ ਸਮੁੱਚੇ ਪੰਜਾਬੀ ਭਾਈਚਾਰੇ ਨੇ ਰਾਜ ਸਲਵਾਨ ਨੂੰ ਇੱਕ ਹੋ ਕੇ ਜਤਾਇਆ।