ਲਾਸ ਏਂਜਲਸ, 10 ਨਵੰਬਰ – ਵਾਸ਼ਿੰਗਟਨ ਦੇ ਇੱਕ ਕਾਰੋਬਾਰੀ ਅਤੇ ਟਰੱਕ ਕੰਪਨੀ ਦੇ ਮਾਲਕ ਜਗ ਬੈਂਸ (25) ਨੇ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲਾ ਪਹਿਲਾ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚਿਆ। ਬੈਂਸ ਨੇ ਪੇਸ਼ੇਵਰ ਤੈਰਾਕ ਮੈਟ ਕਲਾਟਜ਼ ਅਤੇ ਡੀਜੇ ਬੋਵਈ ਜੇਨ ਨੂੰ ਹਰਾ ਕੇ 100 ਰੋਜ਼ਾ ਪ੍ਰੋਗਰਾਮ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।
ਜਗ ਬੈਂਸ ਅਮਰੀਕਾ ਵਿੱਚ ‘ਬਿੱਗ ਬ੍ਰਦਰ’ ਹਾਊਸ ਵਿੱਚ ਪੁੱਜਣ ਵਾਲਾ ਪਹਿਲਾ ਸਿੱਖ-ਅਮਰੀਕੀ ਸੀ ਅਤੇ ਹੁਣ ਉਹ ਕੌਮਾਂਤਰੀ ਰਿਐਲਿਟੀ ਸੀਰੀਜ਼ ਦੇ 25ਵੇਂ ਸੀਜ਼ਨ ਵਿੱਚ ਅਮਰੀਕੀ ਸੰਸਕਰਣ ਵਿੱਚ ਜਿੱਤ ਹਾਸਲ ਕਰਨ ਵਾਲਾ ਪਹਿਲਾ ਸਿੱਖ-ਅਮਰੀਕੀ ਬਣ ਗਿਆ ਹੈ। ‘ਬਿੱਗ ਬ੍ਰਦਰ’ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਆਪਣੇ ਅਧਿਕਾਰਕ ਹੈਂਡਲ ’ਤੇ ਪ੍ਰੋਗਰਾਮ ਦੇ ਨਤੀਜਿਆਂ ਦਾ ਐਲਾਨ ਕੀਤਾ।
ਜਗ ਬੈਂਸ ਨੂੰ 7,50,000 ਅਮਰੀਕੀ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੇਗੀ। ਬੈਂਸ ਨੇ ਪ੍ਰੋਗਰਾਮ ਦੇ ਅਖ਼ੀਰ ਵਿੱਚ ਮੇਜ਼ਬਾਨ ਜੂਲੀ ਚੇਨ-ਮੂਨਵੇਜ਼ ਨੂੰ ਕਿਹਾ, ‘‘ਅਤੇ ਇਹ ਸੀਜ਼ਨ ਸਾਡੇ ਨਾਮ!! ਸਾਡੇ ਬੀਬੀ25 ਹਾਊਸਗੈਸਟਜ਼ ਨੂੰ ਵਧਾਈ ਅਤੇ ਧੰਨਵਾਦ।’’ ਜਗ ਬੈਂਸ ਹੁਣ ‘ਬਿੱਗ ਬ੍ਰਦਰ’ ਦੇ ਅਮਰੀਕੀ ਸੰਸਕਰਣ ਵਿੱਚ ਇਤਿਹਾਸ ਰਚਣ ਵਾਲਾ ਲਗਾਤਾਰ ਤੀਜਾ ਜੇਤੂੁ ਹੈ। ਇਸ ਤੋਂ ਪਹਿਲਾਂ 2021 ਵਿੱਚ ਜ਼ੇਵੀਅਰ ਪ੍ਰਾਥਰ ਪ੍ਰੋਗਰਾਮ ਵਿੱਚ ਜਿੱਤ ਹਾਸਲ ਕਰਨ ਵਾਲਾ ਪਹਿਲਾ ਸਿਆਹਫਾਮ ਵਿਅਕਤੀ ਸੀ, ਜਦਕਿ ਪਿਛਲੇ ਸਾਲ ਟੇਲਰ ਹੇਲ ਸ਼ੋਅ ਜਿੱਤਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਬਣੀ ਸੀ।
Home Page ਅਮਰੀਕੀ ਸਿੱਖ ਜਗ ਬੈਂਸ ਨੇ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲਾ ਪਹਿਲਾ...