ਲੰਡਨ, 26 ਜੁਲਾਈ (ਏਜੰਸੀ) – ਬਾਲੀਵੁੱਡ ਦੇ ਮਹਾਂਨਾਇਕ ਅਮਿਤਾਬ ਬੱਚਨ ਲੰਡਨ ਵਿਖੇ ਉਲੰਪਿਕ ਮਸ਼ਾਲ ਨੂੰ ਚੁੱਕ ਕੇ ਦੌੜ ਲਾਈ। ਇਸ ਮਸ਼ਾਲ ਰਿਲੇਅ ਦਾ ਆਯੋਜਨ ਸਾਊਥ ਵਰਗ ਵਿੱਚ ਕੀਤਾ ਗਿਆ ਸੀ। ਮਸ਼ਾਲ ਰਿਲੇਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਉਥੇ ਮੌਜੂਦ ਸਨ, ਜਿਨ੍ਹਾਂ ਨੇ ਤਾੜੀਆਂ ਦੇ ਨਾਲ ਅਮਿਤਾਬ ਬੱਚਨ ਦਾ ਸਵਾਗਤ ਕੀਤਾ। ਭਾਰਤੀਆਂ ਤੋਂ ਇਲਾਵਾ ਵਿਦੇਸ਼ੀਆਂ ਵਿੱਚ ਅਮਿਤਾਬ ਬੱਚਨ ਦੀ ਇਕ ਝਲਕ ਪਾਉਣ ਲਈ ਬੇਹੱਦ ਉਤਸ਼ਾਹਿਤ ਸਨ।
ਜ਼ਿਕਰਯੋਗ ਹੈ ਕਿ ਇਸ ਦੌੜ ਵਿੱਚ ਦੁਨੀਆ ਦੇ ਕੁੱਝ ਚੋਣਵੇਂ ਲੋਕਾਂ ਨੂੰ ਹੀ ਸੱਦਿਆ ਜਾਂਦਾ ਹੈ ਅਤੇ ਅਮਿਤਾਬ ਬੱਚਨ ਵੱਲੋਂ ਇਸ ਵਿੱਚ ਸ਼ਿਰਕਤ ਕਰਨਾ ਭਾਰਤ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਲੰਪਿਕ ਮਸ਼ਾਲ ਚੁੱਕ ਕੇ ਦੌੜ ਦੇ ਅਨੁਭਵ ਨੂੰ ਅਮਿਤਾਬ ਬੱਚਨ ਨੇ ਟਵਿੱਟਰ ‘ਤੇ ਬਿਆਨ ਕਰਦਿਆਂ ਕਿਹਾ ਕਿ ਹੈ ਕਿ ਇਹ ਮੇਰੇ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ।
ਇਸ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ 101 ਸਾਲਾ ਫੌਜਾ ਸਿੰਘ ਨੇ ਬੀਤੇ ਸ਼ਨੀਵਾਰ ਨੂੰ ਉਲੰਪਿਕ ਮਸ਼ਾਲ ਲੈ ਕੇ ਲੰਡਨ ਦੀਆਂ ਸੜਕਾਂ ‘ਤੇ ਦੌੜੇ ਸਨ। 1911 ਵਿੱਚ ਪੰਜਾਬ ‘ਚ ਜਨਮੇ ਫੌਜਾ ਸਿੰਘ ਕਈ ਵਿਸ਼ਵ ਰਿਕਾਰਡ ਕਾਇਮ ਕਰ ਚੁੱਕੇ ਹਨ।
Sports ਅਮਿਤਾਬ ਬੱਚਨ ਨੇ ਚੁੱਕੀ ਉਲੰਪਿਕ ਮਸ਼ਾਲ