ਫਾਈਨਲ ‘ਚ ਜਰਮਨ ਨਾਲ ਭਿੜੇਗਾ ਅਰਜਨਟੀਨਾ
ਸਾਓ ਪਾਉਲੋ, 10 ਜੁਲਾਈ – ਫੀਫਾ ਵਿਸ਼ਵ ਕੱਪ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟ ਆਊਟ ‘ਚ 4-2 ਨਾਲ ਹਰਾ ਕੇ ਵਿਸ਼ਵ ਕੱਪ ‘ਚੋਂ ਬਾਹਰ ਕਰਕੇ ਇਕ ਵਾਰ ਮੁੜ ਵਿਸ਼ਵ ਕੱਪ ਜਿੱਤਣ ਦਾ ਸੁਪਨੇ ਤੋੜ ਦਿੱਤਾ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਅਤੇ ਵਾਧੂ ਵਿੱਚ ਮੈਚ 0-0 ਰਿਹਾ। ਜਿਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਨਾਲ ਹਾਰ-ਜਿੱਤ ਦਾ ਫ਼ੈਸਲਾ ਹੋਇਆ ਜਿਸ ਵਿੱਚ ਜਿੱਥੇ ਅਰਜਨਟੀਨਾ ਦੇ ਖਿਡਾਰੀਆਂ ਨੇ ਪਹਿਲੀਆਂ ਚਾਰੇ ਪੈਨਲਟੀਆਂ ਗੋਲ ‘ਚ ਬਦਲੀਆਂ ਉੱਥੇ ਨੀਦਰਲੈਂਡ ਸਿਰਫ਼ ਦੋ ਹੀ ਪੈਨਲਟੀਆਂ ਗੋਲ ‘ਚ ਬਦਲ ਸੱਕੀ, ਉਸ ਦੇ ਦੋ ਖਿਡਾਰੀਆਂ ਦੀਆਂ ਪੈਨਲਟੀਆਂ ਅਰਜਨਟੀਨਾ ਦੇ ਗੋਲ-ਕੀਪਰ ਨੇ ਰੋਕੀਆਂ ਜਦੋਂ ਕਿ ਪੰਜਵੀਂ ਪੈਨਲਟੀ ਦੀ ਲੋੜ ਹੀ ਨਹੀ ਪਈ। ਹੁਣ ਅਰਜਨਟੀਨਾ 15 ਜੁਲਾਈ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਜਰਮਨੀ ਨਾਲ ਭਿੜੇਗੀ।
Sports ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟ ਆਊਟ ‘ਚ ਹਰਾਇਆ