ਚੇਨੱਈ, 14 ਮਈ – ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਅਰਜੁਨ ਐਵਾਰਡੀ ਚੰਦਰਸ਼ੇਖਰ (64) ਦਾ 12 ਮਈ ਨੂੰ ਕੋਰੋਨਾ ਕਾਰਣ ਦੇਹਾਂਤ ਹੋ ਗਿਆ। ‘ਚੰਦਰਾ’ ਦੇ ਨਾਮ ਨਾਲ ਮਸ਼ਹੂਰ ਚੰਦਰਸ਼ੇਖਰ ਤਿੰਨ ਵਾਰ ਦਾ ਰਾਸ਼ਟਰੀ ਚੈਂਪੀਅਨ ਸੀ। ਚੇਨੱਈ ਵਿੱਚ ਜਨਮਿਆ ਇਹ ਖਿਡਾਰੀ 1982 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਪਹੁੰਚਿਆ। ਉਹ ਸਫਲ ਕੋਚ ਵੀ ਰਿਹਾ। 1984 ਵਿੱਚ ਗੋਡੇ ਦੇ ਅਸਫਲ ਆਪ੍ਰੇਸ਼ਨ ਕਾਰਨ ਉਸ ਦਾ ਕੈਰੀਅਰ ਉੱਥੇ ਹੀ ਰੁਕ ਗਿਆ। ਇਸ ਕਾਰਣ ਉਸ ਦਾ ਚੱਲਣਾ-ਫਿਰਨਾ ਬੰਦ ਹੋ ਗਿਆ। ਉਸ ਦੀ ਆਵਾਜ਼ ਅਤੇ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਮਗਰੋਂ ਉਸ ਨੇ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਵਿੱਚ ਜਿੱਤ ਹਾਸਲ ਕੀਤੀ।
Home Page ਅਰਜੁਨ ਐਵਾਰਡੀ ਟੇਬਲ ਟੈਨਿਸ ਖਿਡਾਰੀ ਚੰਦਰਸ਼ੇਖਰ ਦਾ ਕੋਰੋਨਾ ਕਾਰਣ ਦੇਹਾਂਤ