ਨਵੀਂ ਦਿੱਲੀ – ਬਾਲੀਵੁੱਡ ਵਿੱਚ ਹੁਣ ਬਹਾਰ ਸ਼ਾਇਦ ਹੀ ਕਦੇ ਪਰਤੇਗੀ ਕਿਉਂਕਿ ਹਿੰਦੀ ਸਿਨੇਮਾ ਦਾ ਸਦਾਬਹਾਰ ਹੀਰੋ ਸਾਡੇ ਵਿੱਚੋਂ ਜਾ ਚੁੱਕਾ ਹੈ। ਜੀ ਹਾਂ, ਹਰ ਦਿਲ ਅਜੀਜ ਦੇਵ ਆਨੰਦ ਦਾ ਐਤਵਾਰ 4 ਦਸੰਬਰ ਨੂੰ ਲੰਡਨ ਵਿੱਚ ਦਿਹਾਂਤ ਹੋ ਗਿਆ। ਦੇਵ ਆਨੰਦ ਦੀ ਜ਼ਿੰਦਗੀ ਪਲ ਪਲ ਬਹਿੰਦੀ ਕਲਕਲ ਨਦੀ ਸੀ। ਉਸ ਵਿੱਚ ਮੋੜ ਤਾਂ ਖੂਬ ਆਏ, ਪਰ ਕਦੇ ਵਿਰਾਮ ਨਹੀਂ ਆਇਆ। 6 ਦਹਾਕਿਆਂ ਵਿੱਚ ਪੀੜੀਆਂ, ਵਿਚਾਰ ਅਤੇ ਨਾਇਕ ਬਦਲ ਜਾਂਦੇ ਹਨ, ਪਰ ਦੇਵ ਆਨੰਦ ਹਿੰਦੀ ਸਿਨੇਮਾ ਦੇ ਤਾਜ਼ ਵਿੱਚ ਜੜਾ ਹੀਰਾ ਸੀ। ਹੀਰਾ… ਸਦਾ ਦੇ ਲਈ।
ਰਾਜੂ ‘ਗਾਈਡ’ ਦੀ ਉਂਗਲੀ ਫੜ ਕੇ ਹਿੰਦੀ ਸਿਨੇਮਾ ਨੇ ਨਵੀਂ ਰਾਹ ਉਪਰ ਕਦਮ ਵਧਾਏ ਅਤੇ ਠਾਠ ਨਾਲ ਗੀਤ ਗਾਇਆ, ‘ਹੈ ਅਪਨਾ ਦਿਨ ਤੋ ਆਵਾਰਾ..।’ ਅੱਜ ਸਿਨੇਮਾ ਦੇ ਕਦਮ ਠਿਠਕੇ ਹੋਏ ਹਨ। ਰੁਪਹਿਲੀ ਦੁਨੀਆਂ ਅਤੇ ਉਸ ਦੇ ਦਰਸ਼ਕ ਦੰਗ ਹਨ। 88 ਸਾਲ ਦੇ ਦੇਵ ਆਨੰਦ ੧੫ ਦਿਨ ਪਹਿਲੇ ਮੈਡੀਕਲ ਚੈਕ-ਅੱਪ ਦੇ ਲਈ ਜਦੋਂ ਲੰਡਨ ਰਵਾਨਾ ਹੋਏ ਸਨ, ਤਾਂ ਉਨ੍ਹਾਂ ਨੂੰ ਵੀ ਨਹੀਂ ਮਾਲੂਮ ਸੀ ਕਿ ਜਿਨ੍ਹਾਂ ਫੁੱਲਾਂ ਵਿੱਚ ਰੰਗ ਭਰਨਾ ਹਾਲੇ ਸੇਸ਼ ਹੈ, ਉਹ ਸਦਾ ਦੇ ਲਈ ਬੇਰੰਗ ਰਹਿ ਜਾਣਗੇ। ਬੀਤੇ ਕੁੱਝ ਮਹੀਨਿਆਂ ਤੋਂ ਉਹ ਆਪਣੀ ਫਿਲਮ ‘ਹਰੇ ਰਾਮਾ ਰਹੇ ਕ੍ਰਿਸ਼ਣਾ’ ਦੇ ਸੀਕਵਲ ਉਪਰ ਕੰਮ ਕਰ ਰਹੇ ਸਨ। ਉਹ ਆਪਣੇ ਨਾਤੀ-ਪੋਤਿਆਂ ਦੀ ਉਮਰ ਵਾਲੀ ਪੀੜੀ ਦੇ ਨਾਲ ਆਪਣੀ ਰਚਨਾਧਰਮਿਤਾ ਦੇ ਤਾਰ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਲੰਡਨ ਵਿੱਚ ਉਨ੍ਹਾਂ ਨੇ ਆਪਣੇ ਹੋਟਲ ਦੇ ਕਮਰੇ ਵਿੱਚ ਨਿਊਜ਼ੀਲੈਂਡ ਸਮੇਂ ਦੇ ਮੁਤਾਬਕ ਸਵੇਰੇ 10 ਵਜੇ ਦੇ ਲਾਗੇ ਚਾਗੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੇ ਆਖਰੀ ਸਾਹ ਲਈ। ਉਸ ਵੇਲੇ ਉਹ ਸੋ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਸੁਨੀਲ ਨੂੰ ਜਗਾਇਆ, ਪਰ ਜਦੋਂ ਤੱਕ ਮੈਡੀਕਲ ਸੇਵਾ ਪਹੁੰਚਦੀ, ਉਨ੍ਹਾਂ ਵਿਛੋੜਾ ਦੇ ਚੁੱਕੇ ਸਨ।
Indian News ਅਲਵਿਦਾ ਕਹਿ ਗਏ ਹਰ ਦਿਲ ਅਜੀਜ ਦੇਵ ਆਨੰਦ