ਵਾਸ਼ਿੰਗਟਨ, ੮ ਜੁਲਾਈ – ਅਮਰੀਕਾ ਦੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਦੇ ਅਲਾਸਕਾ ਹਵਾਈ ਅੱਡੇ ‘ਤੇ ਇਕ ਛੋਟਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ‘ਚ ਸਵਾਰ ਸਾਰੇ ਦਸ ਵਿਅਕਤੀ ਮਾਰੇ ਗਏ ਹਨ।
ਹਾਦਸਾ ਗ੍ਰਸਤ ਹੋਏ ਜਹਾਜ਼ ਵਿੱਚ ਪਾਇਲਟ ਸਣੇ ਕੁੱਲ ੧੦ ਵਿਅਕਤੀ ਸਵਾਰ ਸਨ। ਹਾਵੀਲੈਂਡ ਡੀਐਚਸੀ-੩ ਓਟਰ ਦੇ ਹਾਦਸੇ ਦੀ ਪੜਤਾਲ ਕਰਨ ਲਈ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ (ਐਨਟੀਐਸਬੀ) ਨੇ ਆਪਣੀ ਟੀਮ ਅਲਾਸਕਾ ਭੇਜੀ ਹੈ। ਐਨਟੀਐਸਬੀ ਦੇ ਦਫ਼ਤਰ ਇੰਚਾਰਜ ਕਲਿੰਟ ਜੌਹਨਸਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।
International News ਅਲਾਸਕਾ ਹਵਾਈ ਜਹਾਜ਼ ਹਾਦਸੇ ‘ਚ ਦਸ ਮੌਤਾਂ