ਅਗਲਾ ਮੁਕਾਬਲਾ ਨਿਊਜ਼ੀਲੈਂਡ ਖ਼ਿਲਾਫ਼
ਟਾਊਂਸਵਿਲੇ, 20 ਅਗਸਤ (ਏਜੰਸੀ) – ਅੰਡਰ-19 ਵਿਸ਼ਵ ਕੱਪ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ੧ ਵਿਕਟ ਨਾਲ ਹਰਾ ਦਿੱਤਾ। ਕਾਫੀ ਦਿਲਚਸਪ ਰਹੇ ਇਸ ਵਿੱਚ ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਵਲ 136 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਭਾਰਤ ਨੇ ਇਹ ਟੀਚਾ 48ਵੇਂ ਓਵਰ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਭਾਰਤ ਦਾ ਸੈਮੀਫਾਈਨਲ ਮੁਕਾਬਲਾ ਨਿਊਜ਼ੀਲੈਂਡ…. ਨਾਲ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਵਲੋਂ ਦਿੱਤੀਆਂ 137 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤ ਦੀਆਂ ਤਿੰਨ ਵਿਕਟਾਂ ਕੇਵਲ 8 ਦੌੜਾਂ ‘ਤੇ ਡਿੱਗ ਚੁੱਕੀਆਂ ਸਨ, ਪਰ ਬਾਬਾ ਅਪਰਾਜਿਤ ਨੇ 51 ਅਤੇ ਵਿਜੇ ਜੋਲ ਨੇ 36 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਨੂੰ ਸੰਕਟ ਵਿਚੋਂ ਉਭਾਰਿਆ। ਪਰ ਬਾਅਦ ਦੀਆਂ ਚਾਰ ਵਿਕਟਾਂ ਕੇਵਲ ੮ ਦੌੜਾਂ ਦੇ ਫਰਕ ਨਾਲ ਡਿੱਗਣ ‘ਤੇ ਟੀਮ ਸੰਕਟ ਵਿੱਚ ਫਸ ਗਈ ਸੀ, ਪਰ ਹਰਮੀਤ ਸਿੰਘ ਨੇ ਅਜੇਤੂ 13 ਅਤੇ ਸੰਦੀਪ ਸ਼ਰਮਾ ਨੇ ਅਜੇਤੂ 2 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ। ਇਹ ਭਾਰਤ ਦੀ ਪਾਕਿਸਤਾਨ ਉੱਤੇ ਇਤਿਹਾਸਕ ਜਿੱਤ ਹੈ।
Sports ਅੰਡਰ-੧੯ ਕ੍ਰਿਕਟ : ਭਾਰਤ ਨੇ ਪਾਕਿਸਤਾਨ ਨੂੰ ਹਰਾਇਆ