ਰਾਜ ਬਾਵਾ ਬਣਿਆ ‘ਪਲੇਅਰ ਆਫ਼ ਦਿ ਮੈਚ’
ਐਂਟੀਗਾ, 7 ਫਰਵਰੀ – ਇੱਥੇ ਅੰਡਰ-19 ਕ੍ਰਿਕਟ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਸ਼ਨਿਚਰਵਾਰ ਨੂੰ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਰਿਕਾਰਡ 5ਵੀਂ ਵਾਰ ਖ਼ਿਤਾਬੀ ਆਪਣੇ ਨਾਂਅ ਕੀਤਾ।
ਇੰਗਲੈਂਡ ਨੇ ਪਹਿਲਾਂ ਖੇਡਦਿਆਂ 44.5 ਓਵਰਾਂ ਵਿੱਚ 189 ਦੌੜਾਂ ਬਣਾਈਆਂ ਤੇ ਭਾਰਤ ਨੇ 47.4 ਓਵਰਾਂ ਵਿੱਚ 6 ਵਿਕਟਾਂ ‘ਤੇ 195 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਦਰਜ ਕੀਤੀ। ਭਾਰਤ ਲਈ ਨਿਸ਼ਾਂਤ ਸਿੰਧੂ ਤੇ ਸ਼ੇਖ ਰਸ਼ੀਦ ਨੇ ਨੀਮ ਸੈਂਕੜਾ ਜੜਿਆ। ਰਾਜ ਬਾਵਾ ਨੇ 35, ਹਰਨੂਰ ਸਿੰਘ ਨੇ 21 ਤੇ ਕਪਤਾਨ ਯਸ਼ ਢੁੱਲ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਰਾਜ ਬਾਵਾ ਨੂੰ ਹਰਫ਼ਨ-ਮੌਲਾ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ। ਬਾਵਾ ਨੇ 35 ਦੌੜਾਂ ਦੇ ਨਾਲ ਇੰਗਲੈਂਡ ਦੀਆਂ 5 ਵਿਕਟਾਂ ਵੀ ਲਈਆਂ। ਅੰਡਰ-19 ਕ੍ਰਿਕਟ ਵਰਲਡ ਕੱਪ ਮੁਕਾਬਲਿਆਂ ਵਿੱਚ ਭਾਰਤ ਦਾ ਇਹ ਰਿਕਾਰਡ 5ਵਾਂ ਖ਼ਿਤਾਬ ਹੈ।
Cricket ਅੰਡਰ-19 ਵਰਲਡ ਕੱਪ: ਭਾਰਤੀ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ...