ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 23 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਸਲਾਨਾ ਖੇਡ ਮੇਲੇ ਦਾ ਰੰਗਦਾਰ ਪੋਸਟਰ ਜਾਰੀ

ਖੇਡ ਮੇਲੇ ਲਈ 21 ਅਕਤੂਬਰ ਤੱਕ ਐਂਟਰੀਆਂ, 22 ਅਕਤੂਬਰ ਨੂੰ ਟਾਈਆਂ ਤੇ 23 ਅਕਤੂਬਰ ਨੂੰ ਰੌਣਕਾਂ
ਆਕਲੈਂਡ, 13 ਅਕਤੂਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ 1992 ਤੋਂ ਲਗਾਤਾਰ ਹਰੇਕ ਸਾਲ ਖੇਡ ਟੂਰਨਾਮੈਂਟ ਕਰਵਾ ਕੇ ਖੇਡਾਂ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਆ ਰਿਹਾ ਹੈ।
ਇਸ ਵਾਰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਆਪਣੇ 30ਵੇਂ ਸਾਲ ਦੇ ਸਫ਼ਰ ਉੱਤੇ ਹੈ ਅਤੇ 23 ਅਕਤੂਬਰ ਦਿਨ ਐਤਵਾਰ ਨੂੰ ਪੁੱਕੀਕੋਹੀ ਦੇ ‘ਕੋਲਿਨ ਲਾਰੀ ਫੀਲਡ’ ਵਿਖੇ ਖੇਡ ਟੂਰਨਾਮੈਂਟ ਕਰਵਾਉਣ ਰਿਹਾ ਹੈ।
ਇਸ ਖੇਡ ਮੇਲੇ ਵਾਲ ਸਬੰਧਿਤ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ 10 ਅਕਤੂਬਰ ਨੂੰ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਇਸ ਪੋਸਟਰ ਦੇ ਵਿੱਚ ਜਿੱਥੇ ਨਿਯਮ ਅਤੇ ਸ਼ਰਤਾਂ ਹਨ ਉੱਥੇ ਹੀ ਦਰਸ਼ਕਾਂ ਵਾਸਤੇ ਨਿਕਲਣ ਵਾਲੇ ਇਨਾਮਾਂ ਦਾ ਵੇਰਵਾ ਵੀ ਸ਼ਾਮਿਲ ਹੈ। ਪੋਸਟਰ ਜਾਰੀ ਕਰਨ ਸਮੇਂ ਸ੍ਰੀ ਸੰਜੀਵ ਤੂਰਾ, ਨਰਿੰਦਰ ਸਹੋਤਾ, ਜਸਵਿੰਦਰ ਸੰਧੂ, ਸ਼ਿੰਗਾਰਾ ਸਿੰਘ, ਰਵਿੰਦਰ ਸਿੰਘ ਝੱਮਟ, ਨਿਰਮਲਜੀਤ ਸਿੰਘ ਭੱਟੀ, ਹਰਭਜਨ ਢੰਡਾ, ਪਰਮਜੀਤ ਮਹਿਮੀ ਤੇ ਰਾਮ ਸਿੰਘ ਚੌਂਕੜੀਆ ਹਾਜ਼ਰ ਸਨ। ਗੌਰਤਲਬ ਹੈ ਕਿ ਇਹ ਖੇਡ ਮੇਲਾ ਹਰ ਸਾਲ ਲੇਬਰ ਵੀਕਐਂਡ ਮੌਕੇ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਇਆ ਜਾਂਦਾ ਹੈ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਨਿਊਜ਼ੀਲੈਂਡ ਸਿੱਖ ਗੇਮਜ਼ ਵੱਲੋਂ ਖੇਡ ਕਲੱਬਾਂ ਨੂੰ ਇਸ ਟੂਰਨਾਮੈਂਟ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।
ਇਸ ਖੇਡ ਟੂਰਨਾਮੈਂਟ ਦੇ ਵਿੱਚ ਕਬੱਡੀ, ਫੁੱਟਬਾਲ ਓਪਨ, ਫੁੱਟਬਾਲ ਅੰਡਰ-16, ਫੁੱਟਬਾਲ ਅੰਡਰ-13, ਵਾਲੀਬਾਲ ਤੇ ਵਾਲੀਬਾਲ ਸ਼ੂਟਿੰਗ, ਬੱਚਿਆਂ ਦੀਆਂ ਦੌੜਾਂ, ਮਹਿਲਾਵਾਂ ਤੇ ਬੱਚੀਆਂ ਵਾਸਤੇ ਮਿਊਜ਼ੀਕਲ ਚੇਅਰ, ਰੱਸਾਕਸ਼ੀ ਅਤੇ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਜਾਣਗੀਆਂ। ਇਨਾਮਾਂ ਦੇ ਵਿੱਚ ਰੇਡੀਓ ਸਾਡੇ ਆਲਾ ਵੱਲੋਂ ਸੋਨੇ ਦੀਆਂ ਮੁੰਦਰੀਆਂ ਹੋਣਗੀਆਂ ਜਦੋਂ ਕਿ ਐਨ. ਜ਼ੈਡ. ਫਲੇਮ ਵਾਲੇ ਸ. ਅਮਰੀਕ ਸਿੰਘ ਗਰਮ ਜਲੇਬੀਆਂ ਦਾ ਲੰਗਰ ਲਾਉਣਗੇ।
ਇਸ ਖੇਡ ਮੇਲੇ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਸ੍ਰੀ ਸੰਜੀਵ ਤੂਰਾ ਨਾਲ ਫ਼ੋਨ ਨੰਬਰ 021 392 439, ਜਸਵਿੰਦਰ ਸੰਧੂ 021 44 7634, ਸ਼ੰਗਾਰਾ ਸਿੰਘ ਹੀਰ 021414973 ਜਾਂ ਰਵਿੰਦਰ ਸਿੰਘ ਝੱਮਟ 0211 74 3208, ਨਿਰਮਲਜੀਤ ਸਿੰਘ ਭੱਟੀ 027 470 1358, ਨਰਿੰਦਰ ਸਹੋਤਾ 027 44 88 306 ਜਾਂ ਫਿਰ ਕਰਨੈਲ ਬੱਧਣ ਹੋਰਾਂ ਨਾਲ ਫ਼ੋਨ ਨੰਬਰ 021 188 7807 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।