ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 32ਵਾਂ ਸਾਲਾਨਾ ਖੇਡ ਟੂਰਨਾਮੈਂਟ 27 ਅਕਤੂਬਰ ਨੂੰ ਪੁੱਕੀਕੋਹੀ ਦੇ ਬਲੇਡਿਸੋਲ ਪਾਰਕ ਵਿਖੇ ਕਰਵਾਇਆ ਜਾ ਰਿਹਾ

ਆਕਲੈਂਡ, 9 ਅਕਤੂਬਰ 2024 (ਕੂਕ ਪੰਜਾਬੀ ਸਮਾਚਾਰ) – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿੱਲ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਇਸ ਵਾਰ ਆਪਣਾ 32ਵਾਂ ਖੇਡ ਟੂਰਨਾਮੈਂਟ 27 ਅਕਤੂਬਰ ਦਿਨ ਐਤਵਾਰ ਨੂੰ ਲੇਬਰ ਵੀਕੈਂਡ ਨੂੰ ਬਲੇਡਿਸੋਲ ਪਾਰਕ, 86 ਕਵੀਨ ਸਟ੍ਰੀਟ, ਪੁੱਕੀਕੋਹੀ (Bled‍isole Park, 86 Queen Street, Pukekohe) ਵਿਖੇ ਸਵੇਰੇ 10.00 ਵਜੇ ਤੋਂ 6.00 ਵਜੇ ਸ਼ਾਮ ਤੱਕ ਕਰਵਾਇਆ ਜਾ ਰਿਹਾ ਹੈ।
ਇਸ ਖੇਡ ਟੂਰਨਾਮੈਂਟ ‘ਚ ਹਰ ਵਾਰ ਦੀ ਤਰ੍ਹਾਂ ਕਬੱਡੀ, ਬੱਚਿਆਂ ਦਾ ਫੁੱਟਬਾਲ, ਬੱਚਿਆਂ ਦੀਆਂ ਦੌੜਾਂ, ਵਾਲੀਬਾਲ, ਪੁਰਸ਼ਾਂ ਦਾ ਫੁੱਟਬਾਲ, ਲੇਡੀਜ਼ ਅਤੇ ਗਰਲਜ਼ ਦੀ ਲੈਮਨ ਅਤੇ ਸਪੂਨ ਰੇਸ, ਲੇਡੀਜ਼ ਮਿਊਜ਼ੀਕਲ ਚੇਅਰ / ਗਰਲਜ਼ ਮਿਊਜ਼ੀਕਲ ਚੇਅਰ, ਟੱਗ ਆਫ਼ ਵਾਰ ਖੇਡਾਂ ਹੋਣਗੀਆਂ।
ਖੇਡ ਮੇਲੇ ਦੌਰਾਨ ਬੱਚਿਆਂ ਲਈ ਬਾਊਂਸੀ ਕੈਸਲ ਅਤੇ ਟ੍ਰੇਨ ਦੀਆਂ ਸਵਾਰੀਆਂ ਬੱਚਿਆਂ ਅਤੇ ਵੱਡਿਆਂ ਲਈ ਬਹੁਤ ਸਾਰੀਆਂ ਹੋਰ ਮਜ਼ੇਦਾਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਕਬੱਡੀ ਤੇ ਵਾਲੀਬਾਲ ਦੇ ਮੈਚਾਂ ਦੌਰਾਨ ਤੁਹਾਨੂੰ ਅੰਤਰਰਾਸ਼ਟਰੀ ਖਿਡਾਰੀ (ਇੰਡੀਆ ਤੋਂ) ਵੀ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਨਜ਼ਰ ਆਉਣਗੇ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ‘ਚ ਖੇਡਣ ਤੇ ਵੇਖਣ ਵਾਲਿਆਂ ਲਈ ਪ੍ਰਬੰਧਕਾਂ ਵੱਲੋਂ ਮੁਫ਼ਤ ਭੋਜਨ ਅਤੇ ਸਨੈਕਸ ਦਾ ਪ੍ਰਬੰਧ ਹੋਵੇਗਾ।
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਇਸ ਖੇਡ ਮੇਲੇ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਜਸਵਿੰਦਰ ਸੰਧੂ ਨਾਲ 021 447 634, ਮਲਕੀਤ ਸਿੰਘ ਸਹੋਤਾ ਨਾਲ 027 429 3935 ਅਤੇ ਨਿਰਮਲਜੀਤ ਸਿੰਘ ਭੱਟੀ ਨਾਲ 027 470 1358 ਹੋਰਾਂ ਨਾਲ ਫ਼ੋਨ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।