ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 75 ਵੱਖ ਵੱਖ ਥਾਵਾਂ ‘ਤੇ ਹੋਣਗੇ ਸਮਾਗਮ
ਨਵੀਂ ਦਿੱਲੀ, 10 ਮਾਰਚ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਾਰਚ ਨੂੰ ਸੰਸਦ ਮੈਂਬਰਾਂ ਤੇ ਸਾਰੇ ਲੋਕ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਅੰਮ੍ਰਿਤ ਮਹੋਤਸਵ’ ਵਿੱਚ ਸ਼ਾਮਲ ਹੋਣ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅਗਲੇ ਸਾਲ ਦੇਸ਼ ਦੀ ਆਜ਼ਾਦੀ ਦੀ 75ਵੇਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ 12 ਮਾਰਚ ਨੂੰ ਗੁਜਰਾਤ ਦੇ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 21 ਦਿਨਾ ‘ਦਾਂਡੀ ਮਾਰਚ’ ਨੂੰ ਝੰਡੀ ਦੇ ਕੇ ਸਾਬਰਮਤੀ ਆਸ਼ਰਮ ਤੋਂ ਰਵਾਨਾ ਕਰਨਗੇ।
ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੱਸਿਆ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਦੇਸ਼ ਦੀਆਂ 75 ਵੱਖ ਵੱਖ ਥਾਵਾਂ ‘ਤੇ ਅਗਲੇ 75 ਹਫ਼ਤਿਆਂ ਲਈ ਸਮਾਗਮ ਕਰਵਾਏ ਜਾਣਗੇ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਤੱਕ ਪਹੁੰਚ ਕਰਨ ਤੇ ਸਰਕਾਰ ਨਰਿੰਦਰ ਮੋਦੀ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਬੰਧੀ ਲੋਕ ਸਭਾ ਵਿੱਚ ਬਿਆਨ ਦੇਣਾ ਚਾਹੁੰਦੇ ਸੀ, ਪਰ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ-ਰੱਪੇ ਕਰਕੇ ਅਜਿਹਾ ਨਹੀਂ ਕਰ ਸਕੇ। ਜੋਸ਼ੀ ਨੇ ਕਿਹਾ, ‘ਆਜ਼ਾਦੀ ਦੇ 75 ਸਾਲ ਪੂਰੇ ਹੋਣ ਨੂੰ ਸਮਰਪਿਤ ਸਮਾਗਮ ਅਗਲੇ 75 ਹਫ਼ਤਿਆਂ ਲਈ ਦੇਸ਼ ਭਰ ਵਿੱਚ 75 ਵੱਖ ਵੱਖ ਥਾਵਾਂ ‘ਤੇ ਕਰਵਾਏ ਜਾਣਗੇ ਤੇ ਇਸ ਦਾ ਆਗਾਜ਼ 12 ਮਾਰਚ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਤੋਂ ਹੋਵੇਗਾ।’ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਵੀ ਸੰਬੋਧਨ ਕੀਤਾ।
Home Page ‘ਅੰਮ੍ਰਿਤ ਮਹੋਤਸਵ’ ਵਿੱਚ ਸੰਸਦ ਮੈਂਬਰ ਤੇ ਲੋਕ ਨੁਮਾਇੰਦੇ ਸ਼ਾਮਲ ਹੋਣ : ਪ੍ਰਧਾਨ...