ਓਸਲੋ, 13 ਅਕਤੂਬਰ – ਇੱਥੇ 7 ਅਕਤੂਬਰ ਨੂੰ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਲੇ ਹੀ ਅੰਸ਼ੂ ਮਲਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਬਾਵਜੂਦ ਇਸ ਦੇ ਭਾਰਤ ਦੀ ਇਸ ਧੀ ਨੇ ਕਮਾਲ ਕਰ ਦਿੱਤਾ। ਉਹ ਵਰਲਡ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਨਾਰਵੇ ਵਿੱਚ ਹੋਏ ਇਸ ਮੁਕਾਬਲੇ ਵਿੱਚ 19 ਸਾਲ ਦੀ ਅੰਸ਼ੂ ਨੂੰ ਉਲੰਪਿਕ ਅਤੇ ਵਰਲਡ ਚੈਂਪੀਅਨ ਹੇਲੇਨ ਮਰਾਲਿਸ ਨੇ ਚਿੱਤ ਕੀਤਾ। 57 ਕਿੱਲੋਗ੍ਰਾਮ ਭਾਰ ਵਰਗ ਦੇ ਖ਼ਿਤਾਬੀ ਮੁਕਾਬਲੇ ਵਿੱਚ ਉਹ ਜੂਨੀਅਰ ਯੂਰੋਪੀ ਚੈਂਪੀਅਨ ਸੋਲੋਮਿਆ ਵਿੰਕ ਨੂੰ ਹਰਾ ਕੇ ਪਹੁੰਚੀ ਸੀ।
ਜ਼ਿਕਰਯੋਗ ਹੈ ਕਿ ਜੇਕਰ ਅੰਸ਼ੂ ਫਾਈਨਲ ਮੁਕਾਬਲਾ ਜਿੱਤ ਜਾਂਦੀ ਤਾਂ ਉਹ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਮਹਿਲਾ ਅਤੇ ਦੂਜੀ ਭਾਰਤੀ ਹੁੰਦੀ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਇਸ ਟੂਰਨਾਮੈਂਟ ਵਿੱਚ ਸੋਨੇ ਦਾ ਤਗਮਾ ਜਿੱਤਣ ਵਿੱਚ ਸਫਲ ਰਿਹਾ ਹੈ। ਪਹਿਲਵਾਨ ਸੁਸ਼ੀਲ ਨੇ ਸਾਲ 2010 ਵਿੱਚ ਭਾਰਤ ਨੂੰ ਇਕਲੌਤਾ ਸੋਨੇ ਦਾ ਤਗਮਾ ਦਵਾਇਆ ਸੀ।
ਅੰਸ਼ੂ ਮਲਿਕ ਤੋਂ ਪਹਿਲਾਂ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਵਰਲਡ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਿਆ ਹੈ ਪਰ ਸਾਰਿਆਂ ਨੂੰ ਕਾਂਸੀ ਦਾ ਤਗਮਾ ਹੀ ਮਿਲਿਆ ਸੀ। ਗੀਤਾ ਫੋਗਾਟ ਨੇ 2012 ‘ਚ, ਬਬੀਤਾ ਫੋਗਾਟ ਨੇ 2012 ‘ਚ, ਪੂਜਾ ਢਾਂਡਾ ਨੇ 2018 ਅਤੇ ਵਿਨੇਸ਼ ਫੋਗਾਟ ਨੇ 2019 ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਅੰਸ਼ੂ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਤੀਜੀ ਭਾਰਤੀ ਹੈ। ਉਸ ਤੋਂ ਪਹਿਲਾਂ ਸੁਸ਼ੀਲ ਕੁਮਾਰ (2010) ਅਤੇ ਬਜਰੰਗ ਪੂਨੀਆ (2018) ਇਹ ਕਮਾਲ ਕਰ ਚੁੱਕੇ ਹਨ। ਇਨ੍ਹਾਂ ‘ਚੋਂ ਸੁਸ਼ੀਲ ਵੀ ਸੋਨ ਦਾ ਤਗਮਾ ਜਿੱਤ ਚੁੱਕੇ ਹਨ।
Home Page ਅੰਸ਼ੂ ਮਲਿਕ ਵਰਲਡ ਕੁਸ਼ਤੀ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ...