ਆਕਲੈਂਡ, 24 ਸਤੰਬਰ – ਦੇਸ਼ ਭਰ ‘ਚ ‘ਡੇਅ ਲਾਈਟ ਸੇਵਿੰਗ’ ਦੀ ਆਰੰਭਤਾ 24 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2.00 ਵਜੇ ਤੋਂ ਹੋ ਗਈ ਤੇ ਘੜੀਆਂ 1 ਘੰਟਾ ਅੱਗੇ ਕੀਤੀਆਂ ਗਈਆਂ ਹਨ। ਇਹ ਡੇਅ ਲਾਈਟ ਸੇਵਿੰਗ 7 ਅਪ੍ਰੈਲ 2024 ਦਿਨ ਐਤਵਾਰ ਨੂੰ ਤੜਕੇ ਸਵੇਰੇ 3.00 ਵਜੇ ਤੱਕ ਜਾਰੀ ਰਹੇਗੀ ਅਤੇ ਮੁੜ ਘੜੀਆਂ 1 ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਸਮਾਪਤ ਹੋ ਜਾਵੇਗੀ।
ਅਕਸਰ ਹੀ ਦੇਸ਼ ਦੇ ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 23 ਸਤੰਬਰ ਦਿਨ ਸ਼ਨੀਵਾਰ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ 1 ਘੰਟਾ ਅੱਗੇ ਕਰ ਲੈਣ ਤਾਂ ਕਿ ਅਗਲੇ ਦਿਨ ਸਵੇਰੇ ਉੱਠਣ ਵੇਲੇ ਘੜੀਆਂ ‘ਤੇ ਉਨ੍ਹਾਂ ਨੂੰ ਬਦਲਿਆ ਹੋਇਆ ਸਮਾਂ ਦਿਸੇ ਅਤੇ ਟਾਈਮ ਦਾ ਭੁਲੇਖਾ ਨਾ ਪਵੇ। ਜਦੋਂ ਕਿ ਹਰ ਇੱਕ ਦੇ ਸਮਾਰਟ ਫੋਨਾਂ ਦੇ ਉੱਤੇ ਵਧਿਆ ਹੋਇਆ ਸਮਾਂ ਆਪਣੇ ਆਪ ਬਦਲ ਜਾਂਦਾ ਹੈ।
25 ਸਤੰਬਰ ਦਿਨ ਐਤਵਾਰ ਤੋਂ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋ ਜਾਣਗੀਆਂ, ਸਵੇਰੇ ਚਾਨਣਾ ਜਲਦੀ ਹੋਵੇਗਾ ਅਤੇ ਸ਼ਾਮ ਨੂੰ ਦੇਰ ਤੱਕ ਸੂਰਜ ਦੀ ਰੌਸ਼ਨੀ ਰਹੇਗੀ ਯਾਨੀ ਕੇ ਹਨੇਰਾ ਦੇਰ ਨੂੰ ਹੋਵੇਗਾ।
‘ਡੇਅ ਲਾਈਟ ਸੇਵਿੰਗ’ ਸਮੇਂ ਨਿਊਜ਼ੀਲੈਂਡ ‘ਚ 1 ਘੰਟਾ ਅੱਗੇ ਵਧਣ ਕਰਕੇ ਜਿੱਥੇ ਨਿਊਜ਼ੀਲੈਂਡ ‘ਚ ਦੁਪਹਿਰ ਦੇ 12.00 ਵੱਜੇ ਹੋਣਗੇ ਤਾਂ ਉੱਥੇ ਭਾਰਤ ‘ਚ ਸਵੇਰ ਦੇ 4.30 ਵਜੇ ਹੋਣਗੇ। ਨਿਊਜ਼ੀਲੈਂਡ ਤੇ ਭਾਰਤ ਦੇ ਸਮੇਂ ਵਿੱਚ ਜਿੱਥੇ 6.30 ਘੰਟੇ ਦਾ ਫ਼ਰਕ ਸੀ ਪਰ ਹੁਣ ਉਹ ‘ਡੇਅ ਲਾਈਟ ਸੇਵਿੰਗ’ ਸ਼ੁਰੂ ਹੋਣ ਨਾਲ 1 ਘੰਟਾ ਅੱਗੇ ਵੱਧ ਕੇ 7.30 ਘੰਟੇ ਦਾ ਹੋ ਗਿਆ ਹੈ।
Home Page ਅੱਜ ਤੋਂ ਦੇਸ਼ ‘ਚ ‘ਡੇਅ ਲਾਈਟ ਸੇਵਿੰਗ’ ਆਰੰਭ, ਘੜੀਆਂ 1 ਘੰਟਾ ਅੱਗੇ...