ਆਕਲੈਂਡ – ਅੱਜ 18 ਮਾਰਚ ਤੋਂ ਵਿਸ਼ਵ ਕ੍ਰਿਕਟ ਕੱਪ ਦਾ ਨਾਕ-ਆਊਟ ਦੌਰ ਆਰੰਭ ਹੋ ਰਿਹਾ ਹੈ ਜਿਸ ਵਿੱਚ ਹੁਣ ਜਿਹੜੀ ਟੀਮ ਹਾਰੇਗੀ, ਉਹ ਵਿਸ਼ਵ ਕੱਪ ‘ਚੋਂ ਸਿੱਧੀ ਬਾਹਰ ਹੋ ਜਾਵੇਗੀ। ਵਿਸ਼ਵ ਕੱਪ ਵਿੱਚ ਬਚੀਆਂ ਇਨ੍ਹਾਂ ਅੱਠ ਟੀਮਾਂ ਦੀ ਅੱਜ ਤੋਂ ਸਹੀ ਪਰਖ ਹੋਣੀ ਹੈ ਕਿ ਕਿਸ ਟੀਮ ਵਿੱਚ ਕਿੰਨਾ ਦਮ ਹੈ। ਕੁਆਰਟਰ ਫਾਈਨਲ ਦੇ ਤਿੰਨ ਮੈਚ ਆਸਟਰੇਲੀਆ ਅਤੇ ਇਕ ਮੈਚ ਨਿਊਜ਼ੀਲੈਂਡ ਵਿੱਚ ਹੋਣਾ ਹੈ।
ਕੁਆਰਟਰ ਫਾਈਨਲ ਮੈਚਾਂ ਦਾ ਵੇਰਵਾ :-
ਪਹਿਲਾ ਕੁਆਰਟਰ ਫਾਈਨਲ ਮੈਚ – 18 ਮਾਰਚ (ਸਿਡਨੀ) ਵਿਖੇ ਦੱਖਣੀ ਅਫ਼ਰੀਕਾ ਬਨਾਮ ਸ੍ਰੀਲੰਕਾ
ਦੂਜਾ ਕੁਆਰਟਰ ਫਾਈਨਲ ਮੈਚ – 19 ਮਾਰਚ (ਮੈਲਬੌਰਨ) ਵਿਖੇ ਭਾਰਤ ਬਨਾਮ ਬੰਗਲਾਦੇਸ਼
ਤੀਜਾ ਕੁਆਰਟਰ ਫਾਈਨਲ ਮੈਚ – 20 ਮਾਰਚ (ਐਡੀਲੇਡ) ਵਿਖੇ ਆਸਟਰੇਲੀਆ ਬਨਾਮ ਪਾਕਿਸਤਾਨ
ਚੌਥਾ ਕੁਆਰਟਰ ਫਾਈਨਲ ਮੈਚ – 21੧ ਮਾਰਚ (ਵੈਲਿੰਗਟਨ) ਵਿਖੇ ਨਿਊਜ਼ੀਲੈਂਡ ਬਨਾਮ ਵੈਸਟ ਇੰਡੀਜ਼
Sports ਅੱਜ ਤੋਂ ਵਿਸ਼ਵ ਕ੍ਰਿਕਟ ਕੱਪ ਦੇ ਕੁਆਰਟਰ ਫਾਈਨਲ