ਹਾਰਦਿਕ ਪਾਂਡਿਆ ਚੁਣਿਆ ਗਿਆ ‘ਪਲੇਅਰ ਆਫ਼ ਦਿ ਮੈਚ’
ਅਹਿਮਦਾਬਾਦ, 29 ਮਈ – ਪਹਿਲੀ ਵਾਰ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) ਖੇਡ ਰਹੀ ਗੁਜਰਾਤ ਟਾਈਟਨਜ਼ ਦੀ ਟੀਮ ਨੇ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਦਾ ਖ਼ਿਤਾਬ ਜਿੱਤ ਲਿਆ ਹੈ।
ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਜਸਥਾਨ ਰੌਇਲਜ਼ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 130 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ ਨੇ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦੋਂ ਕਿ ਰਾਸ਼ਿਦ ਖਾਨ ਨੇ 1 ਵਿਕਟ ਹਾਸਲ ਕੀਤੀ। ਗੁਜਰਾਤ ਟਾਈਟਨਜ਼ ਟੀਮ ਨੇ ਮਿਲਿਆ ਟੀਚਾ ਸਿਰਫ਼ 3 ਵਿਕਟਾਂ ਗੁਆ ਕੇ 18.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਟੀਮ ਵੱਲੋਂ ਸ਼ੁਭਮਨ ਗਿੱਲ ਨੇ ਨਾਬਾਦ 45 ਦੌੜਾਂ ਬਣਾਈਆਂ। ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਨਾਬਾਦ 34 ਅਤੇ ਡੇਵਿਡ ਮਿੱਲਰ ਨੇ 32 ਦੌੜਾਂ ਦਾ ਯੋਗਦਾਨ ਦਿੱਤਾ। ਹਾਰਦਿਕ ਪਾਂਡਿਆ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ।
Cricket ਆਈਪੀਐੱਲ ਫਾਈਨਲ: ਗੁਜਰਾਤ ਟਾਈਟਨਜ਼ ਦੀ ਟੀਮ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ...