ਨਵੀਂ ਦਿੱਲੀ, 15 ਅਕਤੂਬਰ – ਇੱਥੇ ਅਫਗਾਨਿਸਤਾਨ ਨੇ ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਦੀਆਂ 57 ਗੇਂਦਾਂ ਵਿੱਚ 80 ਦੌੜਾਂ ਤੋਂ ਬਾਅਦ ਮੁਜੀਬ ਉਰ ਰਹਿਮਾਨ ਦੀ ਅਗਵਾਈ ਹੇਠ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਸ ਵਰਲਡ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਮਾਤ ਦਿੱਤੀ।
ਪਹਿਲੇ ਦੋ ਮੈਚ ਹਾਰ ਕੇ ਇੱਥੇ ਆਈ ਅਫਗਾਨਿਸਤਾਨ ਟੀਮ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਇੰਗਲੈਂਡ ਦੀ ਟੀਮ ਨੂੰ ਪਛਾੜ ਦਿੱਤਾ। ਇੰਗਲੈਂਡ ਵੱਲੋਂ ਦਿੱਤੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗ਼ਾਨਿਸਤਾਨ ਦੀ ਟੀਮ ਨੇ 49.5 ਓਵਰਾਂ ਵਿੱਚ 284 ਦਾ ਸਕੋਰ ਬਣਾਇਆ।
ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 40.3 ਓਵਰਾਂ ਵਿੱਚ 215 ਦੌੜਾਂ ’ਤੇ ਹੀ ਆਊਟ ਹੋ ਗਈ। ਇੰਗਲੈਂਡ ਲਈ ਹੈਰੀ ਬਰੁੱਕ (61 ਗੇਂਦਾਂ ਵਿੱਚ 66 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਡੇਵਿਡ ਮਲਾਨ ਨੇ 32, ਆਦਿਲ ਰਸ਼ਿਦ ਨੇ 20, ਮਾਰਕ ਵੁੱਡ ਨੇ 18, ਰੀਸ ਟੋਪਲੇ ਨੇ 15, ਜੋਅ ਰੂਟ ਨੇ 11, ਕਪਤਾਨ ਜੋਸ ਬਟਲਰ ਨੇ 9 ਅਤੇ ਜੌਨੀ ਬੇਅਰਸਟੋਅ ਨੇ ਦੋ ਦੌੜਾਂ ਬਣਾਈਆਂ।
ਅਫਗਾਨਿਸਤਾਨ ਲਈ ਪਹਿਲਾਂ 16 ਗੇਂਦਾਂ ’ਚ 28 ਦੌੜਾਂ ਬਣਾਉਣ ਵਾਲੇ ਮੁਜੀਬ ਨੇ ਗੇਂਦਬਾਜ਼ੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਪਿੰਨਰ ਰਾਸ਼ਿਦ ਖਾਨ ਨੇ 3, ਮੁਹੰਮਦ ਨਬੀ ਨੇ 2 ਅਤੇ ਫਜ਼ਲਹੱਕ ਫਾਰੂਕੀ ਤੇ ਨਵੀਨ-ਉਲ-ਹੱਕ ਨੇ 1-1 ਵਿਕਟ ਲਈ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਅਫ਼ਗ਼ਾਨਿਸਤਾਨ ਨੇ ਸਾਬਕਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ...