ਮੁੰਬਈ, 7 ਨਵੰਬਰ – ਇੱਥੇ ਗਲੈਨ ਮੈਕਸਵੈੱਲ ਦੇ ਕਰੀਅਰ ਦੀ ਸਰਬੋਤਮ ਪਾਰੀ ਅਤੇ ਕਪਤਾਨ ਪੈਟ ਕਮਿਨਸ ਨਾਲ ਉਸ ਦੀ ਰਿਕਾਰਡ ਦੀ 202 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਅਫ਼ਗ਼ਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ ਲਗਾਤਾਰ 6ਵੀਂ ਜਿੱਤ ਨਾਲ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਅਫ਼ਗ਼ਾਨਿਸਤਾਨ ਵੱਲੋਂ ਦਿੱਤੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਕਸਵੈੱਲ (128 ਗੇਂਦਾਂ ’ਚ ਨਾਬਾਦ 201 ਦੌੜਾਂ) ਨੇ ਦੋਹਰਾ ਸੈਂਕੜਾ ਲਗਾਇਆ, ਜਿਸ ਦੀ ਮਦਦ ਨਾਲ ਆਸਟਰੇਲੀਆ ਨੇ 91 ਦੌੜਾਂ ’ਤੇ ਸੱਤ ਵਿਕਟਾਂ ਗੁਆਉਣ ਦੇ ਬਾਵਜੂਦ 46.5 ਓਵਰਾਂ ’ਚ ਸੱਤ ਵਿਕਟਾਂ ’ਤੇ 293 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੈਕਸਵੈੱਲ ਨੇ ਕਮਿਨਸ (68 ਗੇਂਦਾਂ ’ਤੇ ਨਾਬਾਦ 12 ਦੌੜਾਂ) ਨਾਲ ਅੱਠਵੀਂ ਵਿਕਟ ਲਈ 202 ਦੌੜਾਂ ਦੀ ਭਾਈਵਾਲੀ ਕੀਤੀ, ਜੋ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ’ਚ ਆਖਰੀ 3 ਵਿਕਟਾਂ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਇਸ ਵਿੱਚ ਮੈਕਸਵੈੱਲ ਨੇ 179 ਦੌੜਾਂ ਦਾ ਯੋਗਦਾਨ ਪਾਇਆ। ਮੈਕਸਵੈੱਲ ਨੇ ਮੁਜੀਬ-ਉਰ-ਰਹਿਮਾਨ ਦੀਆਂ ਗੇਂਦਾਂ ’ਤੇ ਲਗਾਤਾਰ 3 ਛੱਕੇ ਅਤੇ 1ਚੌਕਾ ਲਗਾ ਕੇ ਆਸਟਰੇਲੀਆ ਨੂੰ ਟੀਚੇ ਤੱਕ ਪਹੁੰਚਾਇਆ।mexwell
ਅਫ਼ਗ਼ਾਨਿਸਤਾਨ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ’ਤੇ 291 ਦੌੜਾਂ ਬਣਾਈਆਂ ਸਨ। ਟੀਮ ਵੱਲੋਂ ਇਬਰਾਹੀਮ ਜ਼ਦਰਾਨ ਨੇ 143 ਗੇਂਦਾਂ ’ਤੇ ਸ਼ਾਨਦਾਰ 129 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤੀ ਦਿੱਤੀ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਆਸਟਰੇਲੀਆ ਲਗਾਤਾਰ 5ਵੀਂ ਜਿੱਤ ਨਾਲ ਸੈਮੀਫਾਈਨਲ ‘ਚ, ਅਫ਼ਗ਼ਾਨਿਸਤਾਨ...