ਪੁਣੇ, 1 ਨਵੰਬਰ – ਇਥੇ ਕੁਇੰਟਨ ਡੀ ਕਾਕ (114) ਤੇ ਵੈਨ ਡਰ ਡੂਸੈਨ (133) ਦੇ ਸੈਂਕੜਿਆਂ ਤੇ ਮਗਰੋਂ ਕੇਸ਼ਵ ਮਹਾਰਾਜ (4 ਵਿਕਟਾਂ) ਤੇ ਮਾਰਕੋ ਜੈਨਸਨ (ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ ਹੈ। ਡੀ ਕਾਕ ਦਾ ਇਸ ਵਰਲਡ ਕੱਪ ਵਿੱਚ ਇਹ ਚੌਥਾ ਸੈਂਕੜਾ ਹੈ ਤੇ ਉਸ ਨੇ ਸ੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਰਾ ਵੱਲੋਂ 2015 ਵਰਲਡ ਕੱਪ ਦੌਰਾਨ ਬਣਾਏ ਰਿਕਾਰਡ ਦੀ ਬਰਾਬਰੀ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ’ਤੇ ਦੱਖਣੀ ਅਫ਼ਰੀਕਾ ਨੇ 4 ਵਿਕਟਾਂ ਦੇ ਨੁਕਸਾਨ ਨਾਲ 357 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ 35.3 ਓਵਰਾਂ ਵਿੱਚ 167 ਦੌੜਾਂ ’ਤੇ ਆਊਟ ਹੋ ਗਈ। ਕਿਵੀ ਟੀਮ ਲਈ ਗਲੈੱਨ ਫਿਲਿਪਸ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ।
ਦੱਖਣੀ ਅਫ਼ਰੀਕਾ ਪੁਆਇੰਟਸ ਟੇਬਲ ਵਿੱਚ 7 ਮੈਚਾਂ ’ਚ 6 ਜਿੱਤਾਂ ਤੇ 1 ਹਾਰ ਨਾਲ 12 ਅੰਕ ਲੈ ਕੇ ਸਿਖਰ ’ਤੇ ਪਹੁੰਚ ਗਈ ਹੈ। ਭਾਰਤ ਦੇ 12 ਅੰਕ ਹਨ, ਪਰ ਉਸ ਨੇ ਅਫ਼ਰੀਕੀ ਟੀਮ ਨਾਲੋਂ 1 ਮੈਚ ਘੱਟ ਖੇਡਿਆ ਹੈ। ਭਾਰਤ ਭਲਕੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸ੍ਰੀਲੰਕਾ ਨਾਲ ਖੇਡੇਗਾ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ...