ਪੁਣੇ, 19 ਅਕਤੂਬਰ – ਵਿਰਾਟ ਕੋਹਲੀ ਦੇ ਜੇਤੂ ਸੈਂਕੜੇ ਸਦਕਾ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ 50 ਓਵਰਾਂ ’ਚ 256 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ’ਚ ਭਾਰਤ ਨੇ 41.3 ਓਵਰਾਂ ’ਚ ਤਿੰਨ ਵਿਕਟਾਂ ਗੁਆ ਕੇ 261 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ ਹਰਾ ਦਿੱਤਾ।
ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਹੁਣ ਟੀਮ ਦਾ ਅਗਲਾ ਮੈਚ 22 ਅਕਤੂਬਰ ਨੂੰ ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਜਾਣਾ ਹੈ। ਵਿਰਾਟ ਕੋਹਲੀ ਨੇ ਆਪਣਾ 48ਵਾਂ ਵਨਡੇ ਸੈਂਕੜਾ ਲਗਾਇਆ।
ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਪਹਿਲਾਂ ਖੇਡਦਿਆਂ ਨਿਰਧਾਰਤ 50 ਓਵਰਾਂ ਵਿੱਚ 8 ਵਿਕਟਾਂ ’ਤੇ 256 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਟਾਰ ਆਲਰਾਊਂਡਰ ਅਤੇ ਕਪਤਾਨ ਸ਼ਾਕਬਿ ਸੱਟ ਕਾਰਨ ਖੇਡ ਤੋਂ ਬਾਹਰ ਰਹੇ। ਭਾਰਤ ਨੇ ਟੀਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਸੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਨੇ ਨਿਰਧਾਰਤ 50 ਓਵਰਾਂ ਵਿੱਚ ਅੱਠ ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ ਵਿਰਾਟ ਕੋਹਲੀ ਦੀਆਂ ਅਜੇਤੂ 103 ਦੌੜਾਂ ਅਤੇ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਦੀ ਮਦਦ ਨਾਲ 51 ਗੇਂਦਾਂ ਪਹਿਲਾਂ ਹੀ 41.3 ਓਵਰਾਂ ‘ਚ ਇਹ ਟੀਚਾ ਹਾਸਲ ਕਰ ਲਿਆ। ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ।
ਵਿਰਾਟ ਕੋਹਲੀ ਦਾ 48ਵਾਂ ਸੈਂਕੜਾ
ਜਦੋਂ ਭਾਰਤ ਨੂੰ ਜਿੱਤ ਲਈ ਦੋ ਦੌੜਾਂ ਦੀ ਲੋੜ ਸੀ ਤਾਂ ਵਿਰਾਟ ਕੋਹਲੀ 97 ਦੌੜਾਂ ਬਣਾ ਕੇ ਖੇਡ ਰਹੇ ਸਨ। ਅਜਿਹੇ ‘ਚ ਉਸ ਨੇ 42ਵੇਂ ਓਵਰ ਦੀ ਤੀਜੀ ਗੇਂਦ ‘ਤੇ ਛੱਕਾ ਜੜ ਕੇ ਨਾ ਸਿਰਫ ਆਪਣਾ 48ਵਾਂ ਸੈਂਕੜਾ ਪੂਰਾ ਕੀਤਾ ਸਗੋਂ ਟੀਮ ਨੂੰ ਜਿੱਤ ਵੱਲ ਵੀ ਲਿਜਾਇਆ। ਆਪਣਾ ਸੈਂਕੜਾ ਪੂਰਾ ਕਰਨ ਲਈ ਉਸ ਨੇ 97 ਗੇਂਦਾਂ ਵਿੱਚ ਚਾਰ ਛੱਕੇ ਅਤੇ ਛੇ ਚੌਕੇ ਜੜੇ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 106.18 ਰਿਹਾ। ਹੁਣ ਉਹ ਵਨਡੇ ਕ੍ਰਿਕਟ ‘ਚ ਸੈਂਕੜਿਆਂ ਦੇ ਮਾਮਲੇ ‘ਚ ਮਹਾਨ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਸੈਂਕੜਾ ਦੂਰ ਹੈ।
Cricket ਆਈਸੀਸੀ ਕ੍ਰਿਕਟ ਵਰਲਡ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਆਪਣਾ...