ਦੁਬਈ, 6 ਦਸੰਬਰ – ਵਰਲਡ ਟੈੱਸਟ ਚੈਂਪੀਅਨ ਨਿਊਜ਼ੀਲੈਂਡ ਖ਼ਿਲਾਫ਼ ਦੋ ਮੈਚਾਂ ਦੀ ਲੜੀ ਜਿੱਤ ਕੇ ਭਾਰਤ ਨੇ ਅੱਜ ਆਈਸੀਸੀ ਦਰਜਾਬੰਦੀ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਨੇ ਕਾਨਪੁਰ ਵਿੱਚ ਪਹਿਲਾ ਮੈਚ ਡਰਾਅ ਹੋਣ ਮਗਰੋਂ ਮੁੰਬਈ ਵਿੱਚ ਖੇਡੇ ਗਏ ਦੂਜੇ ਟੈੱਸਟ ਦੇ ਚੌਥੇ ਦਿਨ 372 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਜੂਨ ਵਿੱਚ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਗਿਆ ਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਦੇ ਹੁਣ 124 ਰੇਟਿੰਗ ਅੰਕ ਹਨ ਅਤੇ ਉਸ ਤੋਂ ਬਾਅਦ ਨਿਊਜ਼ੀਲੈਂਡ (121), ਆਸਟਰੇਲੀਆ (108), ਇੰਗਲੈਂਡ (107), ਪਾਕਿਸਤਾਨ (92), ਦੱਖਣੀ ਅਫ਼ਰੀਕਾ (88), ਸ੍ਰੀਲੰਕਾ (83), ਵੈਸਟ ਇੰਡੀਜ਼ (75), ਬੰਗਲਾਦੇਸ਼ (49) ਅਤੇ ਜ਼ਿੰਬਾਬਵੇ (31) ਦਾ ਨੰਬਰ ਆਉਂਦਾ ਹੈ। ਵਰਲਡ ਟੈੱਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਸੂਚੀ ਵਿੱਚ ਭਾਰਤ 42 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਸ੍ਰੀਲੰਕਾ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਇਸ ਸੂਚੀ ਵਿੱਚ ਸਿਖਰ ‘ਤੇ ਹੈ, ਜਦੋਂ ਕਿ ਪਾਕਿਸਤਾਨ 66.66 ਦੀ ਜਿੱਤ ਫ਼ੀਸਦੀ ਦੇ ਹਿਸਾਬ ਨਾਲ ਦੂਸਰੇ ਸਥਾਨ ‘ਤੇ ਹੈ।
Cricket ਆਈਸੀਸੀ ਟੈੱਸਟ ਦਰਜਾਬੰਦੀ ਵਿੱਚ ਚੋਟੀ ‘ਤੇ ਪੁੱਜਾ ਭਾਰਤ