ਆਈਸੀਸੀ ਮਹਿਲਾ ਵਰਲਡ ਕੱਪ 2022: ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ 7ਵੀਂ ਵਾਰ ਮਹਿਲਾ ਵਰਲਡ ਕੱਪ ਜਿੱਤਿਆ

ਕ੍ਰਾਈਸਟਚਰਚ, 3 ਅਪ੍ਰੈਲ – ਇੱਥੇ ਖੇਡੇ ਗਏ ਆਈਸੀਸੀ ਵੁਮੈਨ ਵੰਨ ਡੇਅ ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ 7ਵੀਂ ਵਾਰ ਮਹਿਲਾ ਵਰਲਡ ਕੱਪ ਉੱਤੇ ਕਬਜ਼ਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟਰੇਲੀਆ ਟੀਮ ਨੇ ਐਲੀਸਾ ਹੀਲੀ ਦੀਆਂ ਸ਼ਾਨਦਾਰ 170 ਦੌੜਾਂ, ਰੇਚਲ ਹੇਂਸ ਦੀਆਂ 68 ਦੌੜਾਂ ਅਤੇ ਬੈਥ ਮੂਨੀ ਦੀਆਂ ਸ਼ਾਨਦਾਰ 62 ਦੌੜਾਂ ਦੀ ਬਦੌਲਤ 5 ਵਿਕਟਾਂ ‘ਤੇ 356 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ ਖਿਡਾਰਨ ਐਲੀਸਾ ਹੀਲੀ ਨੇ ਵਰਲਡ ਕੱਪ ਇਤਿਹਾਸ ਦੀ ਸਭ ਤੋਂ ਵੱਢੀ ਪਾਰੀ ਖੇਡ ਦੇ ਹੋਏ 170 ਦੌੜਾਂ ਬਣਾਈਆਂ ਜੋ ਮਹਿਲਾ ਤੇ ਪੁਰਸ਼ ਵਰਲਡ ਕੱਪ ਦੇ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਡੀ ਦੌੜਾਂ ਦੀ ਪਾਰੀ ਹੈ ਅਤੇ ਸਾਰਿਆਂ ਤੋਂ ਅੱਗੇ ਨਿਕਲ ਗਈ ਹੈ।
ਆਸਟਰੇਲੀਆ ਵੱਲੋਂ ਮਿਲੇ 357 ਦੌੜਾਂ ਦੇ ਵੱਡੇ ਟੀਚੇ ਨੂੰ ਪਾਰ ਕਰ ਉੱਤਰੀ ਇੰਗਲੈਂਡ ਦੀ ਪੂਰੀ ਟੀਮ ਖਿਡਾਰਨ ਨੈਟ ਸਾਇਵਰ ਦੀਆਂ ਨਾਬਾਦ 148 ਦੌੜਾਂ ਦੇ ਬਾਵਜੂਦ 43.4 ਓਵਰਾਂ ਵਿੱਚ ਸਿਰਫ਼ 285 ਦੌੜਾਂ ਹੀ ਬਣਾ ਸਕਿਆ ਅਤੇ ਲਗਾਤਾਰ ਦੂਜੀ ਵਾਰ ਵਰਲਡ ਕੱਪ ਜਿੱਤਣ ਤੋਂ ਖੁੰਝ ਗਈ।