ਪੁੱਤਾਂ ਵਾਂਗ ਪਾਲੀ ਫ਼ਸਲ ਹੋ ਗਈ ਤਿਆਰ
ਆਈ ਵਿਸਾਖੀ ਚੜ੍ਹਿਆ ਵੈਸਾਖ।
ਪੱਕੀਆਂ ਕਣਕਾਂ, ਰੰਗ ਸੋਨੇ ਦੇ ਨਾਲ
ਆਈ ਵਿਸਾਖੀ ਚੜ੍ਹਿਆ ਵੈਸਾਖ।
ਮਿਹਨਤ ਪੈ ਗਈ ਪੱਲ, ਖਿੜੀ ਚਿਹਰੇ ’ਤੇ ਮੁਸਕਾਨ
ਆਈ ਵਿਸਾਖੀ ਚੜ੍ਹਿਆ ਵੈਸਾਖ।
ਬੱਲੀਆਂ ਖਿੜੀਆਂ, ਸੂਰਜ ਦੀ ਚਮਕ ਦੇ ਨਾਲ
ਆਈ ਵਿਸਾਖੀ ਚੜ੍ਹਿਆ ਵੈਸਾਖ।
ਝਾੜ ਨਿਕਲੇ ਜ਼ਿਆਦਾ, ਇਹੀ ਹੁੰਦੀ ਹੈ ਆਸ
ਆਈ ਵਿਸਾਖੀ ਚੜ੍ਹਿਆ ਵੈਸਾਖ।
ਗੁਰੂ ਜਾਵਾਂ, ਸ਼ੁਕਰ ਮਨਾਵਾਂ, ਕਰਾਂ ਅਰਦਾਸ
ਆਈ ਵਿਸਾਖੀ ਚੜ੍ਹਿਆ ਵੈਸਾਖ।
ਮੇਲਾ ਲੱਗਿਆ ਵਿਸਾਖੀ ਦਾ, ਜਾਵਾਂ ਸਜ ਸਵਾਰ,
ਆਈ ਵਿਸਾਖੀ ਚੜ੍ਹਿਆ ਵੈਸਾਖ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278