ਵੈਲਿੰਗਟਨ, 6 ਸਤੰਬਰ – ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਹੈ ਕਿ ਆਕਲੈਂਡ ‘ਚ ਕੌਂਸਲੇਟ ਜਨਰਲ ਦਾ ਦਫ਼ਤਰ 5 ਸਤੰਬਰ 2024 ਤੋਂ ਦਸਤਾਵੇਜ਼ਾਂ ਦੀ ਤਸਦੀਕ ਨਾਲ ਸ਼ੁਰੂ ਹੋ ਗਿਆ ਹੈ ਅਤੇ ਬਾਅਦ ਵਿੱਚ ਜਲਦੀ ਹੀ ਪਾਸਪੋਰਟ, ਵੀਜ਼ਾ ਅਤੇ ਓਸੀਆਈ ਆਦਿ ਜਾਰੀ ਕਰਨ ਅਤੇ ਨਵੀਨੀਕਰਨ ਸਮੇਤ ਪੂਰੀ ਕੌਂਸਲਰ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਦੇਵੇਗਾ।
ਇਹ ਦਫ਼ਤਰ ਹਾਲ ਦੀ ਘੜੀ ਅਸਥਾਈ ਤੌਰ ‘ਤੇ ਆਕਲੈਂਡ ਸਥਿਤ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ ਤੋਂ ਕੰਮ ਕਰਨਾ ਸ਼ੁਰੂ ਕਰੇਗਾ। ਇਹ ਕੌਂਸਲੇਟ ਜਨਰਲ ਦਾ ਦਫ਼ਤਰ ਸਵੇਰੇ 9.30 ਵਜੇ ਤੋਂ ਦੁਪਹਿਰ 1.00 ਵਜੇ ਤੱਕ ਅਰਜ਼ੀਆਂ ਸਵੀਕਾਰ ਕਰੇਗਾ ਅਤੇ ਸ਼ਾਮ 4.00 ਵਜੇ ਤੋਂ ਸ਼ਾਮ 5.00 ਵਜੇ ਤੱਕ ਦਸਤਾਵੇਜ਼ ਜਾਰੀ ਕਰੇਗਾ। ਇਹ ਸੇਵਾਵਾਂ ਹਾਈ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਨੋਟੀਫਾਈਡ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਪਲਬਧ ਹੋਣਗੀਆਂ, ਜਦੋਂ ਕਿ ਸ਼ਨੀਵਾਰ ਅਤੇ ਐਤਵਾਰ ਛੁੱਟੀ ਰਿਹਾ ਕਰੇਗੀ
ਆਕਲੈਂਡ ‘ਚ ਕੌਂਸਲੇਟ ਜਨਰਲ ਦੇ ਦਫ਼ਤਰ ਨਾਲ ਸੰਪਰਕ ਹੇਠ ਦਿੱਤੇ ਵੇਰਵੇ ਅਨੁਸਾਰ ਕਰ ਸਕਦੇ ਹੋ:
ਸ਼੍ਰੀ ਸੰਜੀਵ ਕੁਮਾਰ, ਕੌਂਸਲ – ਈਮੇਲ: hoc.auckland@mea.gov.in
ਸ਼੍ਰੀਮਤੀ ਦਿਵਿਆ, ਵਾਈਸ ਕੌਂਸਲ – ਈਮੇਲ: admn.auckland@mea.gov.in
ਗੌਰਤਲਬ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਇਹ ਵੀ ਦੱਸਿਆ ਹੈ ਕਿ ਆਕਲੈਂਡ ਦੇ 133A ਓਨੀਹੂੰਗਾ ਮਾਲ ਵਿਖੇ ਸਥਿਤ ਆਨਰੇਰੀ ਕੌਂਸਲ ਦਾ ਦਫ਼ਤਰ 5 ਸਤੰਬਰ ਦਿਨ ਵੀਰਵਾਰ ਤੋਂ ਸੇਵਾਵਾਂ ਦੇਣਾ ਲਈ ਬੰਦ ਕਰ ਦਿੱਤਾ ਜਾਵੇਗਾ।
Home Page ਆਕਲੈਂਡ ‘ਚ ਕੌਂਸਲੇਟ ਜਨਰਲ ਦਾ ਦਫ਼ਤਰ 5 ਸਤੰਬਰ ਤੋਂ ਸ਼ੁਰੂ