ਆਕਲੈਂਡ- ਇੱਥੇ ਇੱਕ ਦਿਨ ਵਿੱਚ 6 ਰੈੱਡ-ਲਾਈਟ ਕੈਮਰੇ ਰਾਹੀ 30 ਵਾਹਨ ਚਾਲਕਾਂ ਨੂੰ ਫੜਿਆ ਜਾ ਰਿਹਾ ਹੈ ਅਤੇ 1 ਅਕਤੂਬਰ ਤੋਂ 6 ਹੋਰ ਕੈਮਰੇ ਲਾਈਵ ਕੀਤੇ ਗਏ ਹਨ। 10 ਹਫ਼ਤਿਆਂ ਦੇ ਸਮੇਂ ਵਿੱਚ 6 ਨਵੇਂ ਰੈੱਡ-ਲਾਈਟ ਸੁਰੱਖਿਆ ਕੈਮਰਿਆਂ ਰਾਹੀ 2314 ਉਲੰਘਣਾ (Infringements) ਜਾਰੀ ਕੀਤੇ ਗਏ ਸਨ।
6 ਨਵੇਂ ਕੈਮਰੇ ਜਿੱਥੇ ਚਾਲੂ ਕੀਤੇ ਗਏ ਹਨ :-
# ਗਰੇਟ ਸਾਊਥ ਰੋਡ ਡਰਾਈਵ ਅਤੇ ਕੈਵੈਂਡਿਸ਼ ਡ੍ਰਾਈਵ (ਦੋ ਥਾਵਾਂ ਉੱਤੇ),
# ਟੀ ਇਰਿਰੰਗੀ ਡ੍ਰਾਈਵ ਅਤੇ ਐਕਸੇਂਟ ਡ੍ਰਾਈਵ (ਦੋ ਥਾਵਾਂ ਉੱਤੇ)
# ਗ੍ਰੇਟ ਨਾਰਥ ਰੋਡ ਅਤੇ ਰਾਤਾ ਸਟ੍ਰੀਟ
# ਗ੍ਰੇਟ ਸਾਊਥ ਰੋਡ ਅਤੇ ਰੀਗਨ ਰੋਡ
ਆਕਲੈਂਡ ਦੇ ਮੇਅਰ ਫਿਲ ਗੋਫ ਨੇ ਕਿਹਾ ਕਿ ਕੈਮਰੇ ਦਾ ਮਕਸਦ ਜ਼ਿੰਦਗੀ ਬਚਾਉਣਾ ਅਤੇ ਸੱਟਾਂ ਨੂੰ ਰੋਕਣਾ ਹੈ, ਇਸ ਕਰਕੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਕੈਮਰੇ ਕਿੱਥੇ ਹਨ ਅਤੇ ਉਹ ਅੱਜ ਤੋਂ ਕੰਮ ਕਰ ਰਹੇ ਹਨ। ਕੁੱਝ ਡਰਾਈਵਰਾਂ ਵਿੱਚ ਇਕ ਸਭਿਆਚਾਰ ਹੁੰਦਾ ਹੈ ਜਿਸ ਵਿੱਚ ਲਾਲ ਬੱਤੀ ਦਾ ਕੋਈ ਫ਼ਰਕ ਨਹੀਂ ਪੈਂਦਾ ਅਤੇ ਅਣਡਿੱਠਾ ਕੀਤਾ ਜਾ ਸਕਦਾ ਹੈ। ਇਹ ਠੀਕ ਨਹੀਂ ਗ਼ਲਤ ਹੈ ਅਤੇ ਸੜਕ ‘ਤੇ ਡਰਾਈਵਰਾਂ, ਪੈਦਲ ਤੁਰਨ ਵਾਲਿਆਂ ਅਤੇ ਬਾਈਕ ‘ਤੇ ਲੋਕ ਦੀ ਸੁਰੱਖਿਆ ਨੂੰ ਜੋਖ਼ਮ ਵਿੱਚ ਪਾ ਦਿੰਦਾ ਹੈ।
ਜਦੋਂ 2008 ਤੋਂ 2010 ਦੇ ਦਰਮਿਆਨ ਰੈੱਡ-ਲਾਈਟ ਕੈਮਰਿਆਂ ਦਾ ਪਰੀਖਣ ਕੀਤਾ ਗਿਆ ਸੀ ਤਾਂ ਰੈੱਡ-ਲਾਈਟ ਵਿੱਚ 43 ਫੀਸਦੀ ਦੀ ਕਮੀ ਹੋਈ ਸੀ ਅਤੇ ਰੈੱਡ-ਲਾਈਟ ਚੱਲਣ ਦੇ ਕਾਰਨ ਦੁਰਘਟਨਾਵਾਂ ਵਿੱਚ ਔਸਤਨ 63 ਫੀਸਦੀ ਦੀ ਕਮੀ ਆਈ ਸੀ।
ਸ੍ਰੀ ਗੋਫ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਆਕਲੈਂਡ ਦੀਆਂ ਸੜਕਾਂ ਉੱਤੇ 78 ਫੀਸਦੀ ਮੌਤਾਂ ਅਤੇ ਗੰਭੀਰ ਜ਼ਖਮੀ ਹੋਣ ਨਾਲ ਕੌਮੀ ਔਸਤ ਤੋਂ ਤਿੰਨ ਗੁਣਾ ਹੈ, ਸਾਨੂੰ ਇਸ ਰਵੱਈਏ ਨੂੰ ਬਦਲਣਾ ਹੋਵੇਗਾ। ਇਸ ਲਈ ਅਸੀਂ ਵਾਧੂ ਕੈਮਰੇ ਲਗਾ ਰਹੇ ਹਾਂ। ਨਵੇਂ ਕੈਮਰੇ ਜੂਨ ਵਿੱਚ ਕੰਮ ਕਰਨ ਵਾਲੇ 6 ਰੈੱਡ-ਲਾਈਟ ਕੈਮਰਿਆਂ ਤੋਂ ਵੱਖਰੇ ਹਨ। ਉਲੰਘਣਾ ਤੋਂ ਆਉਂਦਾ ਧੰਨ ਕ੍ਰਾਉਂਸ ਦੇ ਨੈਸ਼ਨਲ ਕੰਸੋਲਿਡੇਟਿਡ ਫ਼ੰਡ ਵਿੱਚ ਜਾਂਦਾ ਹੈ।
ਆਕਲੈਂਡ ਟਰਾਂਸਪੋਰਟ ਚੀਫ਼ ਐਗਜ਼ੀਕਿਊਟਿਵ ਸ਼ੇਨ ਏਲੀਸਨ ਦਾ ਕਹਿਣਾ ਹੈ ਕਿ ਕੌਂਸਲ ਦੀ ਇਹ ਸੰਸਥਾ ਅਗਲੇ 10 ਸਾਲਾਂ ਵਿੱਚ 60 ਫੀਸਦੀ ਤੱਕ ਆਪਣੀ ਸੜਕਾਂ ‘ਤੇ ਮੌਤਾਂ ਅਤੇ ਗੰਭੀਰ ਜ਼ਖ਼ਮੀ ਹੋਣ ਨੂੰ ਘਟ ਕਰਨ ਲਈ ਵਚਨਬੱਧ ਹੈ। ਆਪਣੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸਾਡੇ ਕੰਮ ਦੇ ਹਿੱਸੇ ਵਜੋਂ ਅਸੀਂ ਅਤਿ ਖ਼ਤਰਨਾਕ ਚੌਕਾਂ ਉੱਤੇ ਪ੍ਰਤੀ ਸਾਲ ਛੇ ਕੈਮਰੇ ਲਗਾ ਰਹੇ ਹਾਂ, ਬਹੁਤ ਸਾਰੇ ਹੋਰ ਪ੍ਰਾਜੈਕਟਾਂ ਦੇ ਨਾਲ-ਨਾਲ ਸਪੀਡ ਮੈਨੇਜਮੈਂਟ ਅਤੇ ਹਾਈ ਰਿਸਕ ਕੋਰੀਡੋਰਸ ਅਤੇ ਇੰਟਰਸੈਕਸ਼ਨਸ ‘ਤੇ ਕੰਮ ਕਰ ਰਹੇ ਹਾਂ। ਅਗਲੇ 10 ਸਾਲਾਂ ਵਿੱਚ ਸੜਕ ਸੁਰੱਖਿਆ ਸੁਧਾਰਾਂ ਵਿੱਚ 700 ਮਿਲੀਅਨ ਡਾਲਰ ਨਿਵੇਸ਼ ਕੀਤਾ ਜਾਵੇਗਾ, ਅੰਸ਼ਿਕ ਤੌਰ ‘ਤੇ ਖੇਤਰੀ ਪੈਟਰੋਲ ਟੈਕਸ ਦੁਆਰਾ ਵਿੱਤ ਐਲਾਨ ਕੀਤਾ ਜਾਏਗਾ।
Home Page ਆਕਲੈਂਡ ‘ਚ ਰੈੱਡ-ਲਾਈਟ ਕੈਮਰੇ ਰੋਜ਼ਾਨਾ 30 ਵਾਹਨ ਚਲਾਉਣ ਵਾਲਿਆਂ ਨੂੰ ਫੜਦੇ, ਛੇ...