ਭਾਰੀ ਮੀਂਹ ਨਾਲ ਡੈਮ ਦੇ ਪਾਣੀ ਦਾ ਪੱਧਰ ਵਧਿਆ
ਆਕਲੈਂਡ, 25 ਜੂਨ – ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਕਰਕੇ ਆਕਲੈਂਡ ਤੇ ਕੋਰੋਮੰਡਲ ਦੀਆਂ ਕਈ ਥਾਵਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਦੱਖਣੀ ਆਕਲੈਂਡ ਵਿੱਚ ਹੜ੍ਹਾਂ ਦੇ ਪਾਣੀ ਵਿੱਚ ਵਿਅਕਤੀ ਆਪਣੀ ਕਾਰ ਵਿੱਚ ਫਸ ਗਿਆ, ਕਿਉਂਕਿ ਭਾਰੀ ਮੀਂਹ ਨਾਲ ਖੇਤਰ ਪ੍ਰਭਾਵਿਤ ਹੋਇਆ। ਵਿਅਕਤੀ ਨੂੰ ਬਾਹਰ ਕੱਢਣ ਲਈ ਅੱਗ ਬੁਝਾਓ ਅਮਲੇ ਨੂੰ ਵੈਸਟ ਰੋਡ ਅਤੇ ਪਾਪਾਕੁਰਾ ਕਲੀਵੈਡਨ ਆਰਡੀ ਦੇ ਚੌਰਾਹੇ ‘ਤੇ ਘਟਨਾ ਸਥਾਨ ਉੱਤੇ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਹੁਨੁਆ ਵਿੱਚ ਮੋਹਲੇਧਾਰ ਮੀਂਹ ਤੋਂ ਬਾਅਦ ਇੱਕ ਕਾਰ ਚਾਲਕ ਨੂੰ ਵੱਧ ਰਹੇ ਹੜ੍ਹ ਦੇ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ।
ਇਸ ਖੇਤਰ ‘ਚ ਹੋਏ ਭਾਰੇ ਮੀਂਹ ਨੇ ਆਕਲੈਂਡ ਦੇ ਗੰਭੀਰ ਤੌਰ ‘ਤੇ ਘੱਟ ਰਹੇ ਡੈਮ ਦੇ ਪੱਧਰ ਨੂੰ ਰਾਤੋਂ ਰਾਤ ਵਧਾ ਦਿੱਤੀ ਹੈ। ਵਾਟਰ ਕੇਅਰ ਦਾ ਕਹਿਣਾ ਹੈ ਕਿ ਅੱਜ ਸਵੇਰੇ 8 ਵਜੇ ਤੱਕ ਖੇਤਰ ਦੇ ਡੈਮ 47.1% ਭਰੇ ਹੋਏ ਸਨ, ਜਦੋਂ ਕਿ ਕੱਲ੍ਹ ਇਹ 44.8% ਸੀ। ਜਦੋਂ ਕਿ ਆਮ ਤੌਰ ‘ਤੇ ਸਾਲ ਦੇ ਇਸ ਸਮੇਂ ਔਸਤਨ ਪਾਣੀ ਦਾ ਪੱਧਰ 78.53% ਹੁੰਦਾ ਹੈ। ਵਾਟਰ ਕੇਅਰ ਮੁਤਾਬਿਕ ਸ਼ਹਿਰ ਨੇ ਕੱਲ੍ਹ 404 ਮਿਲੀਅਨ ਲੀਟਰ ਦੇ ਮੁਕਾਬਲੇ 405 ਮਿਲੀਅਨ ਲੀਟਰ ਪਾਣੀ ਦੀ ਵਰਤੋਂ ਕੀਤੀ।
ਮੈਟ ਸਰਵਿਸਿਜ਼ ਮੁਤਾਬਿਕ ਪਿਛਲੀ ਰਾਤ ਤੇਜ਼ ਹਵਾਵਾਂ, ਤੁਫ਼ਾਨ ਅਤੇ ਮੀਂਹ ਨੇ ਆਕਲੈਂਡ ਤੇ ਕੋਰੋਮੰਡਲ ਪੈਨਜ਼ੁਏਲਾ ਨੂੰ ਪ੍ਰਭਾਵਿਤ ਕੀਤਾ। ਆਕਲੈਂਡ ਵਿੱਚ ਚਾਰ ਘੰਟੇ ਦੇ ਵਕਫ਼ੇ ਦੌਰਾਨ ਏਅਰਪੋਰਟ ਲਾਗੇ 47 mm ਮੀਂਹ ਰਿਕਾਰਡ ਕੀਤਾ। ਭਾਰੀ ਮੀਂਹ ਨੇ ਕੋਰੋਮੰਡਲ ਪੈਨਜ਼ੁਏਲਾ ਦੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਮੈਟ ਸਰਵਿਸਿਜ਼ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਵਿੱਚ ਸਾਰੀਆਂ ਨਜ਼ਰਾਂ ਕੋਰੋਮੰਡਲ ਉੱਤੇ ਹਨ, ਭਾਰੀ ਮੀਂਹ ਦੀ ਸੰਭਾਵਨਾ ਨਾਲ ਖੇਤਰ ਵਿੱਚ ਮੁਸ਼ਕਲਾਂ ਪੈਦਾ ਹੋਣ ਦੀ ਉਮੀਦ ਹੈ।
Home Page ਆਕਲੈਂਡ ਤੇ ਕੋਰੋਮੰਡਲ ‘ਚ ਖ਼ਰਾਬ ਮੌਸਮ ਦੇ ਚੱਲਦੇ ਕਈ ਥਾਂਈਂ ਹੜ੍ਹ ਵਰਗੇ...