ਆਕਲੈਂਡ ਸੀਬੀਡੀ ਗੋਲੀਬਾਰੀ: ਦੋ ਲੋਕਾਂ ਦੀ ਮੌਤ, ਕੁਈਨ ਸਟ੍ਰੀਟ ਬਿਲਡਿੰਗ ਸਾਈਟ ‘ਤੇ ਹਮਲਾ ਕਰਨ ਵਾਲੇ ਬੰਦੂਕਧਾਰੀ ਦੀ ਵੀ ਮੌਤ, ਪੁਲਿਸ ਕਰੀਮ ਸਣੇ ਘੱਟੋ-ਘੱਟ ਛੇ ਜ਼ਖਮੀ

ਆਕਲੈਂਡ, 20 ਜੁਲਾਈ – ਇੱਥੇ ਅੱਜ ਸਵੇਰੇ ਬ੍ਰਿਟੋਮਾਰਟ ਦੇ ਨੇੜੇ ਮੁਰੰਮਤ ਕੀਤੀ ਜਾ ਰਹੀ ਆਕਲੈਂਡ ਸੀਬੀਡੀ ਇਮਾਰਤ ‘ਤੇ ਇੱਕ ਬੰਦੂਕਧਾਰੀ ਦੇ ਹਮਲਾ ਕਰਨ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਦੀ ਵੀ ਮੌਤ ਹੋ ਗਈ ਹੈ ਅਤੇ ਹੋਰ ਕਈਆਂ ਦੇ ਜ਼ਖ਼ਮੀ ਹੋਣ ਦੀ ਵੀ ਰਿਪੋਰਟ ਕੀਤੀ ਗਈ ਹੈ।
ਪੁਲਿਸ ਦੇ ਮੁਤਾਬਿਕ ਇੱਕ 24 ਸਾਲਾ ਬੰਦੂਕਧਾਰੀ ਜਿਸ ਨੇ ਇਲੈੱਕਟ੍ਰਾਨਿਕ ਮਾਨੀਟਰਿੰਗ ਬਰੇਸਲੇਟ ਪਹਿਨਿਆ ਹੋਇਆ ਸੀ, ਉਹ ਬ੍ਰਿਟੋਮਾਰਟ ਦੇ ਨੇੜੇ ਲੋਅਰ ਕੁਈਨ ਸਟ੍ਰੀਟ ਵਿਖੇ ਮੁਰੰਮਤ ਕੀਤੀ ਜਾ ਰਹੀ ਇੱਕ ਬਿਲਡਿੰਗ ਸਾਈਟ ਵਿੱਚ ਦਾਖਲ ਹੋਇਆ ਸੀ ਅਤੇ ਗੋਲੀਬਾਰੀ ਕੀਤੀ। ਸੇਂਟ ਜੌਨ ਐਂਬੂਲੈਂਸ ਦਾ ਕਹਿਣਾ ਹੈ ਕਿ ਹੁਣ ਤੱਕ ਪੁਲਿਸ ਕਰਮਚਾਰੀ ਸਣੇ ਛੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ, ਤਿੰਨ ਦੀ ਹਾਲਤ ਗੰਭੀਰ ਹੈ।
ਪੁਲਿਸ ਨੇ ਸ਼ੂਟਰ ਸਮੇਤ ਦੋ ਲੋਕਾਂ ਹੋਰਾਂ ਦੀ ਵੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਅੱਜ ਸਵੇਰ ਦੀ ਸਮੂਹਿਕ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ ਪੰਜ ਲੋਕ ਜ਼ਖਮੀ ਹੋਏ ਹਨ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੈ।ਐਕਟਿੰਗ ਸੁਪਰਡੈਂਟ ਸੰਨੀ ਪਟੇਲ ਨੇ ਦੱਸਿਆ ਕਿ ਲੋਕਾਂ ਦੇ ਚਾਰ ਮੈਂਬਰਾਂ ਨੂੰ ਦਰਮਿਆਨੀ ਤੋਂ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ, “ਹੋ ਸਕਦਾ ਹੈ ਕਿ ਹੋਰ ਵੀ ਪੀੜਤ ਹੋਣ”। ਐਕਟਿੰਗ ਸੁਪਰਡੈਂਟ ਸੰਨੀ ਪਟੇਲ ਨੇ ਦੱਸਿਆ ਕਿ ਬੰਦੂਕਧਾਰੀ ਅੱਜ ਸਵੇਰੇ 7.22 ਵਜੇ ਉਸਾਰੀ ਵਾਲੀ ਥਾਂ ‘ਤੇ ਦਾਖਲ ਹੋਇਆ। ਅਪਰਾਧੀ ਬਿਲਡਿੰਗ ਸਾਈਟ ਵਿੱਚੋਂ ਲੰਘ ਗਿਆ ਅਤੇ ਆਪਣੇ ਹਥਿਆਰ ਚਲਾਉਣਾ ਜਾਰੀ ਰੱਖਿਆ ਹੈ। ਇਮਾਰਤ ਦੇ ਉੱਪਰਲੇ ਪੱਧਰ ‘ਤੇ ਪਹੁੰਚਣ ‘ਤੇ, ਪੁਰਸ਼ ਨੇ ਆਪਣੇ ਆਪ ਨੂੰ ਐਲੀਵੇਟਰ ਸ਼ਾਫ਼ਟ ਦੇ ਅੰਦਰ ਰੱਖਿਆ ਅਤੇ ਸਾਡੇ ਸਟਾਫ਼ ਨੇ ਉਸ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਅਪਰਾਧੀ ਪੁਰਸ਼ ਵੱਲੋਂ ਹੋਰ ਗੋਲੀ ਚਲਾਈ ਗਈ ਅਤੇ ਥੋੜ੍ਹੀ ਦੇਰ ਬਾਅਦ ਉਸ ਨੂੰ ਮ੍ਰਿਤਕ ਪਾਇਆ ਗਿਆ।
ਖ਼ਬਰ ਮੁਤਾਬਿਕ ਸਵੇਰੇ 8.08 ਵਜੇ ਘਟਨਾ ਸਥਾਨ ਦੇ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਗਈ। ਐਨਜ਼ੈੱਡ ਹੈਰਾਲਡ ‘ਚ ਛੱਪੀ ਤਸਵੀਰ ‘ਚ ਵੇਖਿਆ ਜਾ ਸਕਦਾ ਹੈ ਕਿ ਇੱਕ ਮੁਰੰਮਤ ਅਧੀਨ ਬਿਲਡਿੰਗ ਸਾਈਟ ‘ਤੇ ਕਈ ਮਜ਼ਦੂਰਾਂ ਨੂੰ ਬਿਲਡਿੰਗ ਦੀ ਮੁਰੰਮਤ ਸਮੱਗਰੀ ਦੇ ਢੇਰਾਂ ਦੇ ਪਿੱਛੇ ਝੁਕਦੇ ਦੇਖਿਆ ਗਿਆ, ਜਿੱਥੇ ਹਥਿਆਰਬੰਦ ਪੁਲਿਸ ਇਕੱਠੇ ਹੋ ਰਹੇ ਸਨ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਅੱਜ ਸਵੇਰੇ ਆਕਲੈਂਡ ਦੇ ਸੀਬੀਡੀ ਵਿੱਚ ਇੱਕ ਗੋਲੀਬਾਰੀ ਵਿੱਚ ਬੰਦੂਕਧਾਰੀ ਸਮੇਤ ਤਿੰਨ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੁੱਖ ਪ੍ਰਗਟ ਕਰਨ ਦੇ ਨਾਲ ਐਮਰਜੈਂਸੀ ਸੇਵਾਵਾਂ ਦੀਆਂ ਬਹਾਦਰੀ ਵਾਲੀ ਕਾਰਵਾਈਆਂ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਕਿਹਾ, “ਡੂੰਘੇ ਦੁੱਖ ਹੈ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਦੋ ਲੋਕ ਮਾਰੇ ਗਏ ਹਨ”।