ਆਕਲੈਂਡ, 13 ਦਸੰਬਰ (ਕੂਕ ਪੰਜਾਬੀ ਸਮਾਚਾਰ) – ਆਕਲੈਂਡ ਟੈਕਸੀ ਐਸੋਸੀਏਸ਼ਨ (ਏ.ਟੀ.ਏ.) ਦੇ ਬੁਲਾਰੇ ਸ. ਮਨਮੋਹਨ ਸਿੰਘ ਜੀ ਨੇ ਕੂਕ ਪੰਜਾਬੀ ਸਮਾਚਾਰ ਦੇ ਦਫ਼ਤਰ ਵਿਖੇ ਈ-ਮੇਲ ਅਤੇ ਫ਼ੋਨ ਰਾਹੀ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਟੈਕਸੀ ਚਾਲਕਾਂ ਨੂੰ ਟੈਕਸੀ ਰੈਂਕਾਂ, ਦਰਪੇਸ਼ ਆਉਂਦੀਆਂ ਸਮੱਸਿਆ ਅਤੇ ਸਹੂਲਤਾਂ ਨੂੰ ਲੈ ਕੇ 9 ਦਸੰਬਰ ਦਿਨ ਸੋਮਵਾਰ ਤੋਂ ਲਗਾਤਾਰ ਜਾਰੀ ਹੜਤਾਲ ਦੇ ਸੰਬੰਧ ਵਿੱਚ 12 ਦਸੰਬਰ ਦੇਰ ਰਾਤ ਏ.ਟੀ.ਏ. ਅਤੇ ਟ੍ਰੈਫਿਕ ਕੰਟਰੋਲ ਅਮਲੇ (ਏ.ਡੀ.ਏ.) ਨਾਲ ਚੱਲੀ ਲਗਭਗ ਤਿੰਨ ਤੋਂ ਵੱਧ ਘੰਟੇ ਚੱਲੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਲਗਭਗ 90% ਮੰਗਾਂ ਮੰਨਣ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਗਈ ਅਤੇ ਟੈਕਸੀ ਚਾਲਕਾਂ ਆਪਣੇ-ਆਪਣੇ ਕੰਮਾਂ ‘ਤੇ ਵਾਪਸ ਜੁੱਟ ਗਏ ਹਨ। ਉਨ੍ਹਾਂ ਆਪਣੀ ਕਾਫੀ ਮੰਗੇ ਜਾਣ ਨੂੰ ਮਨੁੱਖੀ ਹੱਕਾਂ ਰਾਖੀ ਅਤੇ ਜਿੱਤ ਕਿਹਾ ਹੈ। ਇਸ ਖ਼ਬਰ ਬਾਰੇ ਪੂਰੀ ਜਾਣਕਾਰੀ ਕੂਕ ਪੰਜਾਬੀ ਸਮਾਚਾਰ ਦੇ ਅਗਲੇ ਹਫ਼ਤੇ ਆਉਣ ਵਾਲੇ ਸਮਾਚਾਰ ਪੱਤਰ ਵਿੱਚ ਪੜ੍ਹ ਸਕੋਗੇ।
NZ News ਆਕਲੈਂਡ ਹਵਾਈ ਅੱਡੇ ਉੱਤੇ ਏ.ਟੀ.ਏ.ਵਲੋਂ ਹੜਤਾਲ ਖ਼ਤਮ