ਚੰਡੀਗੜ੍ਹ, 13 ਅਗਸਤ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 66ਵੇਂ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਪਟਿਆਲਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ 34 ਅਹਿਮ ਸਖਸ਼ੀਅਤਾਂ ਨੂੰ ਉਨ੍ਹਾਂ ਵਲੋਂ ਪਾਏ ਗਏ ਵਡਮੁੱਲੇ ਯੋਗਦਾਨ ਬਦਲੇ ਸਟੇਟ ਅਵਾਰਡ ਨਾਲ ਸਨਮਾਨਤ ਕਰਨਗੇ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਮੌਕਿਆਂ ‘ਤੇ ਬਹਾਦਰੀ ਵਿਖਾਉਣ ਵਾਲੇ……… ਪੰਜ ਵਿਅਕਤੀਆਂ ਰਾਜਿੰਦਰ ਕੁਮਾਰ ਵਰਮਾ, ਸਿਮਰਜੀਤ ਸਿੰਘ, ਬਲਜਿੰਦਰ ਸਿੰਘ, ਜਸਬੀਰ ਸਿੰਘ ਅਤੇ ਭੁਪਿੰਦਰ ਸਿੰਘ ਸੰਧੂ ਨੂੰ ਬਹਾਦਰੀ ਲਈ ਸਟੇਟ ਅਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬਲਵਿੰਦਰ ਸਿੰਘ ਭਿੰਡਰ, ਪ੍ਰਕਾਸ਼ ਚੰਦ ਕੁਮਾਰ, ਭਾਨ ਸਿੰਘ ਜੱਸੀ, ਡਾ. ਸੁਖਵਿੰਦਰ ਦਾਸ ਅਤੇ ਡਾ. ਰਸ਼ਮੀ ਵਿੱਜ ਨੂੰ ਸਮਾਜ ਸੇਵਾ ਲਈ ਸਟੇਟ ਅਵਾਰਡ ਦਿੱਤਾ ਜਾਵੇਗਾ।
17 ਵਿਅਕਤੀ ਜਿਨ੍ਹਾਂ ਵਿੱਚ ਸੁਖਪਾਲ ਸਿੰਘ, ਡਾ. ਹਰਮਿੰਦਰ ਸਿੰਘ ਸੇਖੋਂ, ਮੇਜਰ ਮਨਮੋਹਨ ਸਿੰਘ ਵੇਰਕਾ, ਪ੍ਰਿਤਪਾਲ ਸਿੰਘ, ਪ੍ਰਦੀਪ ਗਾਂਧੀ, ਨਾਇਬ ਸੂਬੇਦਾਰ ਪਰਮਜੀਤ ਸਿੰਘ, ਰਾਜਵੰਤ ਕੌਰ, ਕਮਲ ਸਿੰਘ, ਸੰਤ ਰਾਮ, ਅਬਨਿੰਦਰ ਸਿੰਘ ਗਰੇਵਾਲ, ਹਰਦੇਵ ਕੌਰ ਕੰਗ, ਦੇਵਿੰਦਰ ਸਿੰਘ, ਜਸਵਿੰਦਰ ਸਿੰਘ ਧਾਲੀਵਾਲ, ਡਾ. ਗਗਨਦੀਪ ਸਿੰਘ, ਡਾ. ਮਨੀਸ਼ਾ ਗੁਪਤਾ, ਹਰਦੀਪ ਸਿੰਘ ਅਤੇ ਕੀਮਤੀ ਲਾਲ ਸ਼ਾਮਲ ਹਨ, ਨੂੰ ਉਨ੍ਹਾਂ ਦੇ ਕਿੱਤਿਆਂ ਵਿੱਚ ਕੀਤੀ ਗਈ ਸ਼ਾਨਦਾਰ ਸੇਵਾ ਬਦਲੇ ਸਨਮਾਨਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਚਾਰ ਮਾਹਿਰਾਂ ਕੁਲਭੂਸ਼ਨ ਰਾਏ, ਸੰਜੀਵ ਥਾਪਰ, ਮਲਕੀਤ ਸਿੰਘ ਅਤੇ ਨਿਰੋਤਮ ਦਾਸ ਸ਼ਰਮਾ ਨੂੰ ਸਨਮਾਨਤ ਕੀਤਾ ਜਾਵੇਗਾ। ਇਕਬਾਲ ਘਾਰੂ, ਹਰਵਿੰਦਰ ਸਿੰਘ ਖਾਲਸਾ ਅਤੇ ਮੁਹੰਮਦ ਜਮੀਲ ਨੂੰ ਸਾਹਿਤ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਸਟੇਟ ਅਵਾਰਡ ਨਾਲ ਮੁੱਖ ਮੰਤਰੀ ਵਲੋਂ ਸਨਮਾਨਤ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਸਨਮਾਨਤ ਹੋਣ ਵਾਲੀਆਂ ਸਖਸ਼ੀਅਤਾਂ ਨੂੰ ਇੱਕ ਸਾਈਟੇਸ਼ਨ, ਇੱਕ ਸ਼ਾਲ ਅਤੇ ਇੱਕ ਮੈਡਲ ਨਾਲ ਨਿਵਾਜਿਆ ਜਾਵੇਗਾ।
Indian News ਆਜ਼ਾਦੀ ਦਿਹਾੜੇ ‘ਤੇ ਮੁੱਖ ਮੰਤਰੀ 34 ਸਖਸ਼ੀਅਤਾਂ ਨੂੰ ਕਰਨਗੇ ਸਨਮਾਨਤ