ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਮਾਰਨ ਦੀ ਦੋਸ਼ੀ ਨਿਕਲੀ ਮਾਂ

‘ਪੋਸਟਮਾਰਟ’ ਜਣੇਪੇ ਬਾਅਦ ਮਹਿਲਾਵਾਂ ਦੇ ਜੀਵਨ ਵਿਚ ਤਬਦੀਲੀਆਂ ਬਾਅਦ ਲੱਗਣ ਵਾਲਾ ਖਤਰਨਾਕ ਰੋਗ ਬਣਿਆ ਮਾਰੂ ਕਾਰਨ
ਆਕਲੈਂਡ, 16 ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਮਾਂ ਬਣਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਮੰਨਿਆ ਜਾਂਦਾ ਹੈ। ਇਹ ਨਵੀਆਂ ਜ਼ਿੰਮੇਵਾਰੀਆਂ ਸਮਾਂ ਵੀ ਹੁੰਦਾ ਹੈ, ਜਿਸ ਦੇ ਨਾਲ ਵੱਖ-ਵੱਖ ਸਰੀਰਕ ਅਤੇ ਮਾਨਸਿਕ ਸਿਹਤ ਸਥਿਤੀਆਂ ਵਿੱਚ ਤਬਦੀਲੀਆਂ ਵੀ ਆਉਂਦੀਆਂ ਹਨ। ਬੱਚੇ ਦੇ ਜਨਮ ਨੂੰ ਬਹੁਤ ਸਾਰੀਆਂ ਭਾਵਨਾਤਮਕ ਚੁਣੌਤੀਆਂ ਦੇ ਸਮੇਂ ਵਜੋਂ ਜਾਣਿਆ ਜਾਂਦਾ ਹੈ, ਬੱਚੇ ਦੇ ਜਨਮ ਦੇ ਉਤਸ਼ਾਹ ਅਤੇ ਖੁਸ਼ੀ ਤੋਂ ਲੈ ਕੇ ਡਰ ਅਤੇ ਚਿੰਤਾ ਤੱਕ। ਇਸ ਕਾਰਨ ਔਰਤਾਂ ’ਚ ਪੋਸਟਪਾਰਟਮ (Postpartum) ਡਿਪ੍ਰੈਸ਼ਨ (ਜਣੇਪੇ ਬਾਅਦ) ਦੀ ਸਮੱਸਿਆ ਅਕਸਰ ਦੇਖਣ ਨੂੰ ਮਿਲਦੀ ਹੈ। ਇਹ ਮਾਤ ਅਨੁਭਵ, ਜਿਸ ਨੂੰ ਬੇਬੀ ਬਲੂਜ਼ 8ormone changes ਵੀ ਕਿਹਾ ਜਾਂਦਾ ਹੈ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਹੋ ਸਕਦਾ ਹੈ ਜਿਵੇਂ ਕਿ ਮੂਡ ਸਵਿੰਗ, ਚਿੰਤਾ ਅਤੇ ਸੌਣ ਵਿੱਚ ਮੁਸ਼ਕਲ, ਨੀਂਦ ਦੀ ਕਮੀ ਅਤੇ ਚਿੜਚਿੜਾਪਨ। ਆਮ ਤੌਰ ’ਤੇ ਡਿਲੀਵਰੀ ਤੋਂ ਬਾਅਦ ਪਹਿਲੇ ਦੋ-ਤਿੰਨ ਦਿਨਾਂ ਦੇ ਅੰਦਰ ਹੀ ਅਜਿਹੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ, ਜਦੋਂ ਕਿ ਕੁਝ ਔਰਤਾਂ ਵਿੱਚ ਅਜਿਹੀਆਂ ਸਮੱਸਿਆਵਾਂ ਲੰਬੇ ਸਮੇਂ ਤੱਕ ਜਾਰੀ ਰਹਿ ਸਕਦੀਆਂ ਹਨ, ਜਿਸ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਪੋਸਟਪਾਰਟਮ ਡਿਪਰੈਸ਼ਨ ਜਾਂ ਪੋਸਟਪਾਰਟਮ ਡਿਪਰੈਸ਼ਨ ਕੋਈ ਕਮਜ਼ੋਰੀ ਨਹੀਂ ਹੈ, ਸਗੋਂ ਔਰਤਾਂ ਵਿੱਚ ਇਹ ਕਾਫ਼ੀ ਆਮ ਹੈ। ਇਸ ਦੌਰਾਨ ਇਨ੍ਹਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਇਸ ਪੋਸਟਮਾਰਟਮ ਡਿਪ੍ਰੈਸ਼ਨ ਨੇ ਨਿਊਜ਼ੀਲੈਂਡ ਦੇ ਵਿਚ ਤਿੰਨ ਬੱਚਿਆਂ ਦੀ ਮਾਂ ਨੂੰ ਅੱਜ ਕਾਤਿਲ ਸਾਬਿਤ ਕਰ ਦਿੱਤਾ। ਪੋਸਟਪਾਰਟਮ ਅਜਿਹੀ ਬਿਮਾਰੀ ਸਾਬਿਤ ਹੋਈ ਜਿਸ ਨੇ ਮਮਤਾ ਦੀ ਮੂਰਤ ਮਾਂ ਦੀ ਮੱਤ ਮਾਰ ਦਿੱਤੀ।
ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਮਾਰਨ ਦੀ ਦੋਸ਼ੀ ਲੌਰੇਨ ਡਿਕਾਸਨ ਦਾ ਮੁਕੱਦਮਾ?:
ਲੌਰੇਨ ਡਿਕਾਸਨ (42) ਨੇ ਲਗਪਗ ਦੋ ਸਾਲ ਪਹਿਲਾਂ ਆਪਣੀ ਇਕ 6 ਸਾਲਾ ਬੱਚੀ ਅਤੇ ਦੋ ਜੁੜਵਾਂ 2 ਸਾਲ ਦੀ ਉਮਰ ਦੀਆਂ ਬੱਚੀਆਂ ਦੀ ਹੱਤਿਆ ਕਰ ਦਿੱਤੀ ਸੀ। ਮਾਮਲਾ ਬਹੁਤ ਲੰਬਾ ਚੱਲਿਆ। ਹੁਣ ਅੱਠ ਔਰਤਾਂ ਅਤੇ ਚਾਰ ਪੁਰਸ਼ਾਂ ਦੀ ਜਿਊਰੀ ਦੇ ਬਹੁਮਤ ’ਚ ਆਏ ਫੈਸਲੇ ਨੇ ਉਸਨੂੰ ਦੋਸ਼ੀ ਸਾਬਿਤ ਕਰ ਦਿੱਤਾ ਹੈ। ਘਟਨਾ ਟਿਮਰੂ (ਕੈਂਟਰਬਰੀ) ਇਲਾਕੇ ਦੀ ਹੈ। ਅਦਾਲਤ ਦਾ ਮਾਹੌਲ ਇਸ ਕਦਰ ਕਰੁਣਾਮਈ ਸੀ ਕਿ ਇਸ ਕਾਤਿਲ ਮਾਂ ਦੀ ਵਕੀਲ ਵੀ ਰੋਣ ਲੱਗ ਪਈ ਅਤੇ ਬਹੁਤਿਆਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਮਾਣਯੋਗ ਜੱਜ ਸਾਹਿਬ ਨੇ ਵੀ ਜਿਊਰੀ ਨੂੰ ਕਿਹਾ ਕਿ “ਤੁਹਾਨੂੰ ਦੁਖਦਾਈ ਸਬੂਤਾਂ ਨਾਲ ਨਜਿੱਠਣਾ ਪਿਆ ਹੈ, ਇਸ ਮੁਕੱਦਮੇ ਨੇ ਸੰਭਾਵਤ ਤੌਰ ਉਤੇ ਤੁਹਾਡੇ ’ਤੇ ਨਿੱਜੀ ਤੌਰ ’ਤੇ ਅਸਰ ਕੀਤਾ ਹੋਵੇਗਾ, ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਇਹ ਇੱਕ ਮੁਸ਼ਕਲ ਅਤੇ ਭਿਆਨਕ ਮੁਕੱਦਮਾ ਸੀ’’
ਸ਼ੁਰੂ ਵਿਚ ਕਾਤਿਲ ਮਾਂ ਨੇ ਕਤਲ ਲਈ ਦੋਸ਼ੀ ਨਾ ਹੋਣ ਦਾ ਦਾਅਵਾ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਉਸ ਸਮੇਂ ਬੁਰੀ ਤਰ੍ਹਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਇਹ ਨਹੀਂ ਜਾਣਦੀ ਸੀ ਕਿ ਉਹ ਕੀ ਕਰ ਰਹੀ ਸੀ ਜੋ ਨੈਤਿਕ ਤੌਰ ’ਤੇ ਗਲਤ ਸੀ ਅਤੇ ਇਹ ਕਿ ਉਸਨੂੰ ਅਪਰਾਧਿਕ ਤੌਰ ’ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ। ਫੈਸਲੇ ਸਮੇਂ ਡਿਕਾਸਨ ਦੇ ਮਾਤਾ-ਪਿਤਾ ਜਨਤਕ ਗੈਲਰੀ ਵਿੱਚ ਸ਼ਾਂਤੀ ਨਾਲ ਬੈਠੇ ਹੋਏ ਸਨ ਉਸਦੀ ਮਾਂ ਨੇ ਨੀਂਵੀਂ ਪਾਈ ਹੋਈ ਸੀ। ਜਨਤਾ ਦੇ ਮੈਂਬਰ ਜੋ ਪੂਰੇ ਮੁਕੱਦਮੇ ਲਈ ਅਦਾਲਤ ਵਿੱਚ ਸਨ, ਨੇ ਡਿਕਾਸਨ ਦੇ ਮਾਪਿਆਂ ਨੂੰ ਦਿਲਾਸਾ ਦਿੱਤਾ।
ਡਿਕਾਸਨ ਨੂੰ ਹੁਣ ਹਰੇਕ ਬੱਚੇ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਸਟਿਸ ਮੰਡੇਰ ਨੇ ਕਿਹਾ ਕਿ ਡਿਕਾਸਨ ਨੂੰ ਜੇਲ੍ਹ ਵਿੱਚ ਰਿਮਾਂਡ ਦੇਣਾ ਇਸ ਸਮੇਂ ਅਣਉਚਿਤ ਹੋਵੇਗਾ ਕਿਉਂਕਿ ਉਹ ਜ਼ਰੂਰੀ ਇਲਾਜ ਦੇ ਆਦੇਸ਼ ਅਧੀਨ ਸੀ। ਉਸ ਨੇ ਕਿਹਾ ਕਿ ਉਸ ਨੇ ਉਸ ਦੀ ਮਾਨਸਿਕ ਸਥਿਤੀ ਬਾਰੇ ਮਾਹਿਰਾਂ ਦੀ ਰਿਪੋਰਟ ਮੰਗੀ ਹੈ ਅਤੇ ਉਸ ਲਈ ਕਿਹੜੀ ਸਜ਼ਾ ਢੁਕਵੀਂ ਹੋਵੇਗੀ।
ਮਾਪਿਆਂ ਨੇ ਆਖਿਆ ‘ਇਹ ਸਾਡੀ ਧੀ ਨਹੀਂ ਸੀ’
ਡਿਕਾਸਨ ਦੇ ਮਾਤਾ-ਪਿਤਾ ਮੈਲਕਮ ਅਤੇ ਵੈਂਡੀ ਫੌਕਸ ਅਤੇ ਇਕੱਠੇ ਹੋਏ ਪਰਿਵਾਰ ਨੇ ਫੈਸਲੇ ਤੋਂ ਬਾਅਦ ਮੀਡੀਆ ਨੂੰ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ “ਪੋਸਟ-ਪਾਰਟਮ ਡਿਪਰੈਸ਼ਨ ਇੱਕ ਭਿਆਨਕ ਚੀਜ਼ ਹੈ, ਜਿਵੇਂ ਕਿ 16 ਸਤੰਬਰ 2021 ਨੂੰ ਸਾਡੇ ਪਰਿਵਾਰ ਨਾਲ ਜੋ ਹੋਇਆ ਉਸ ਪ੍ਰੇਸ਼ਾਨੀ ਦੁਆਰਾ ਦਿਖਾਇਆ ਗਿਆ ਹੈ। ਇਹ ਸਾਡੀ ਧੀ ਨਹੀਂ ਸੀ, ਪਰ ਇੱਕ ਮਾਨਸਿਕ ਬਿਮਾਰੀ ਸੀ ਜਿਸਦੇ ਨਤੀਜੇ ਵਜੋਂ ਇੱਕ ਭਿਆਨਕ ਤ੍ਰਾਸਦੀ ਹੋਈ, ਜਿਸ ਦੇ ਵੇਰਵੇ ਤੁਸੀਂ ਹੁਣ ਤੱਕ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਦੁਨੀਆਂ ਭਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਪੋਸਟ-ਪਾਰਟਮ ਡਿਪਰੈਸ਼ਨ ਅਤੇ ਮਾਨਸਿਕ ਬਿਮਾਰੀ ਦੇ ਪ੍ਰਭਾਵਾਂ ਨੂੰ ਇੰਨੀ ਸਮਝ ਰਹੇ ਹਨ, ਅਤੇ ਜਿਨ੍ਹਾਂ ਨੇ ਸਾਨੂੰ ਸ਼ਾਨਦਾਰ ਸਮਰਥਨ ਦਿੱਤਾ ਹੈ। ਨਿਊਜ਼ੀਲੈਂਡ ਦੀਆਂ ਸਰਕਾਰੀ ਏਜੰਸੀਆਂ ਜਿਨ੍ਹਾਂ ਨੇ ਸਾਡੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ, ਉਨ੍ਹਾਂ ਨੇ ਸਾਡੇ ਤੱਕ ਬਹੁਤ ਉਦਾਰ ਅਤੇ ਹਮਦਰਦੀ ਨਾਲ ਸੰਪਰਕ ਕੀਤਾ ਹੈ। ਅਸੀਂ ਇਸ ਲਈ ਨਿਊਜ਼ੀਲੈਂਡ ਦੇ ਚੰਗੇ ਲੋਕਾਂ ਦਾ ਧੰਨਵਾਦ ਕਰਦੇ ਹਾਂ।”’’ ਉਨ੍ਹਾਂ ਨੇ ਕਿਹਾ ਕਿ ‘ਇਸ ਦੁਖਾਂਤ ਵਿੱਚ ਕੋਈ ਜੇਤੂ ਨਹੀਂ ਹੈ।’