ਨਵੀਂ ਦਿੱਲੀ, 23 ਸਤੰਬਰ – ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਮੁਸਲਿਮ ਭਾਈਚਾਰੇ ਤੱਕ ਆਪਣੀ ਪਹੁੰਚ ਵਧਾਉਂਦਿਆਂ 22 ਸਤੰਬਰ ਵੀਰਵਾਰ ਨੂੰ ਦਿੱਲੀ ਵਿਖੇ ਇਕ ਮਸਜਿਦ ਅਤੇ ਇਕ ਮਦਰੱਸੇ ਦਾ ਦੌਰਾ ਕੀਤਾ ਅਤੇ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਨਾਲ ਚਰਚਾ ਕੀਤੀ। ਮੋਹਨ ਭਾਗਵਤ ਪਹਿਲਾਂ ਕੇਂਦਰੀ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ਸਥਿਤ ਮਸਜਿਦ ‘ਚ ਗਏ ਅਤੇ ਫਿਰ ਉੱਤਰੀ ਦਿੱਲੀ ਦੇ ਆਜ਼ਾਦਪੁਰ ‘ਚ ਤਾਜਵੀਦੁਲ ਕੁਰਾਨ ਮਦਰੱਸੇ ‘ਚ ਗਏ। ਮੋਹਨ ਭਾਗਵਤ ਦੇ ਨਾਲ ਗਏ ਆਰਐਸਐਸ ਦੇ ਇਕ ਕਾਰਕੁੰਨ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦ ਉਹ ਕਿਸੇ ਮਦਰੱਸੇ ‘ਚ ਗਏ ਹਨ। ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਉਮਰ ਅਹਿਮਦ ਇਲਿਆਸੀ ਨੇ ਮਦਰੱਸੇ ਦੇ ਬੱਚਿਆਂ ਨਾਲ ਗੱਲਾਂ ਕਰਦਿਆਂ ਮੋਹਨ ਭਾਗਵਤ ਲਈ ‘ਰਾਸ਼ਟਰ ਪਿਤਾ’ ਸ਼ਬਦ ਵਰਤਿਆ। ਜਿਸ ‘ਤੇ ਦਖ਼ਲ ਦਿੰਦਿਆਂ ਮੋਹਨ ਭਾਗਵਤ ਨੇ ਕਿਹਾ ਕਿ ਰਾਸ਼ਟਰ ਦਾ ਸਿਰਫ ਇਕ ਹੀ ਪਿਤਾ ਹੈ। ਮੋਹਨ ਭਾਗਵਤ ਨੇ ਕਿਹਾ ਕਿ ਹਰ ਕੋਈ ਭਾਰਤ ਦੀ ਸੰਤਾਨ ਹੈ। ਇਸ ਮੌਕੇ ਮੋਹਨ ਭਾਗਵਤ ਨੇ ਬੱਚਿਆਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਵੇਂ ਪੂਜਾ ਦੇ ਢੰਗ ਵੱਖਰੇ ਹੋ ਸਕਦੇ ਹਨ, ਪਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
Home Page ਆਰਐਸਐਸ ਦੇ ਮੁਖੀ ਮੋਹਨ ਭਾਗਵਤ ਵਲੋਂ ਮਸਜਿਦ ਤੇ ਮਦਰੱਸੇ ਦਾ ਦੌਰਾ