ਮੁੰਬਈ – 1 ਜੂਨ ਨੂੰ 92 ਸਾਲਾਂ ਦੇ ਉੱਘੇ ਆਰਟ ਡਾਇਰੈਕਟਰ ਮਾਰੂਤੀਰਾਓ ਕਾਲੇ ਦਾ ਕੋਰੋਨਾ ਸਬੰਧੀ ਪ੍ਰੇਸ਼ਾਨੀਆਂ ਕਾਰਣ ਦੇਹਾਂਤ ਹੋ ਗਿਆ। ਉਹ ਮਹਾਨ ਅਦਾਕਾਰਾ ਮੀਨਾ ਕੁਮਾਰੀ ਦੀ ‘ਪਾਕੀਜ਼ਾ ਅਤੇ ਮੈਗਾਸਟਾਰ ਅਮਿਤਾਭ ਬੱਚਨ ਸਟਾਰਰ ਫਿਲਮ ‘ਦੀਵਾਰ’ ਵਿਚਲੇ ਕੰਮ ਲਈ ਜਾਣੇ ਜਾਂਦੇ ਸਨ। ਜ਼ਿਕਰਯੋਗ ਹੈ ਕਿ 7 ਮਈ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਂਦਰਾ ਦੇ ਹੋਲੀ ਫੈਮਿਲੀ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਮੀਨਾ ਕਪਾੜੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਪੰਜ ਦਹਾਕੇ ਪਹਿਲਾਂ ਬਤੌਰ ਤਰਖਾਣ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਕੇ. ਆਸਿਫ ਦੀ ‘ਮੁਗਲ-ਏ-ਆਜ਼ਮ’ ਵਿੱਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਹ ਆਰਟ ਡਾਇਰੈਕਸ਼ਨ ਵੱਲ ਆ ਗਏ। ਕਾਲੇ ਆਪਣੇ ਪਿੱਛੇ ਪਰਿਵਾਰ ‘ਚ ਪਤਨੀ ਅਤੇ ਤਿੰਨ ਧੀਆਂ ਛੱਡ ਗਏ ਹਨ।
Bollywood News ਆਰਟ ਡਾਇਰੈਕਟਰ ਮਾਰੂਤੀਰਾਓ ਕਾਲੇ ਦਾ ਕੋਰੋਨਾ ਕਾਰਣ ਦੇਹਾਂਤ