ਸੰਯੁਕਤ ਰਾਸ਼ਟਰ – ਗਲੋਬਲ ਆਰਥਿਕ ਮੰਦੀ ਦੀ ਮਾਰ ਤੋਂ ਸੰਯੁਕਤ ਰਾਸ਼ਟਰ ਵੀ ਨਹੀਂ ਬਚ ਸਕਿਆ ਹੈ। ਇਸ ਕੌਮਾਂਤਰੀ ਸੰਗਠਨ ਨੇ ਅਗਲੇ ਵਿਤ ਵਰ੍ਹੇ ਦੇ ਲਈ ਆਪਣੇ ਬਜਟ ਵਿੱਚ 5% ਦੀ ਕਮੀ ਕੀਤੀ ਹੈ। ਅਜਿਹਾ ਪਿਛਲੇ 50 ਵਰ੍ਹਿਆਂ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਸੰਯੁਕਤ ਰਾਸ਼ਟਰ ਨੇ ਆਪਣੇ ਬਜਟ ਵਿੱਚ ਕਮੀ ਕੀਤੀ ਹੈ, ਇਸ ਤੋਂ ਪਹਿਲਾਂ 1998 ਵਿੱਚ ਅਜਿਹਾ ਹੋਇਆ ਸੀ।
ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰਾਂ ਨੇ 28 ਦਸੰਬਰ ਨੂੰ ਦੇਰ ਰਾਤ ਹੋਏ ਸਮਝੌਤੇ ਤੋਂ ਬਾਅਦ ਬਜਟ ਨੂੰ ਮਨਜ਼ੂਰੀ ਦੇ ਦਿੱਤੀ। ਸੰਯੁਕਤ ਰਾਸ਼ਟਰ ਸੰਗਠਨ ਨੇ ਸਾਲ 2012-13 ਦੇ ਲਈ ਆਪਣਾ ਬਜਟ 5.15 ਅਰਬ ਡਾਲਰ (ਲਗਭਗ 274 ਅਰਬ ਰੁਪਏ) ਰੱਖਿਆ ਹੈ, ਜਦੋਂ ਕਿ 2010-11 ਵਿੱਚ ਇਹ 5.41 ਅਰਬ ਡਾਲਰ (ਲਗਭਗ 288ਅਰਬ ਰੁਪਏ) ਸੀ। ਮਨਜ਼ੂਰ ਕੀਤੇ ਗਏ ਬਜਟ ਵਿੱਚ ਸ਼ਾਂਤੀ ਮਿਸ਼ਨ ‘ਤੇ ਹੋਣ ਵਾਲਾ ਖ਼ਰਚ ਸ਼ਾਮਿਲ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਨਵਾਂ ਬਜਟ …. ਅਜਿਹੇ ਵੇਲੇ ਆਇਆ ਹੈ ਜਦੋਂ ਦੁਨੀਆ ਭਰ ਦੀਆਂ ਸਰਕਾਰਾਂ ਆਰਥਿਕ ਮੰਦੀ ਤੋਂ ਉਭਰਨ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ। ਅਜਿਹੇ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਦਾ ਨਵਾਂ ਬਜਟ ਘੱਟ ਧੰਨ ਵਿੱਚ ਜਿਆਦਾ ਅਤੇ ਹੋਰ ਚੰਗਾ ਕਰਨ ਦੀ ਬਚਨਵਧਤਾਂ ਨੂੰ ਵਿਖਾਉਂਦਾ ਹੈ।
ਬਾਨ ਕੀ ਮੂਨ ਨੇ ਕਿਹਾ ਕਿ ਵੈਸੇ ਤਾਂ ਸਾਰੇ ਬਜਟ ਵਰ੍ਹੇ ਮੁਸ਼ਕਲ ਰਹੇ ਹਨ ਪਰ ਇਹ ਵਰ੍ਹਾ ਕੁੱਝ ਜਿਆਦਾ ਹੀ ਚੁਨੌਤੀਆਂ ਨਾਲ ਭਰਿਆ ਹੈ। ਇਹ ਵਿਸ਼ਵ ਪੱਧਰ ‘ਤੇ ਵਿਤਿਆ ਸਮੱਸਿਆ ਨੂੰ ਅਪਣਾਉਣ ਦਾ ਸਮਾਂ ਹੈ। ਬਾਨ ਕੀ ਮੂਨ ਨੇ ਸੰਯੂਕਤ ਰਾਸ਼ਟਰ ਨੂੰ ਜਿਆਦਾ ਕੰਮਕਾਜੀ ਬਣਾਉਣ ਦੇ ਲਈ ਕਈ ਬਦਲਵੀਂਆਂ ਤਜਵੀਜ਼ਾਂ ਦਿੱਤੀਆਂ ਹਨ। ਇਸ ਵਿੱਚ 44 ਅਹੁਦਿਆਂ ਨੂੰ ਖਤਮ ਕਰਨ, ਯਾਤਰਾ ਦੇ ਕਿਰਾਏ, ਉਪਕਰਣਾਂ ਅਤੇ ਆਮ ਖ਼ਰਚਿਆਂ ਵਿੱਚ ਕਮੀ ਕਰਨ ਦੀ ਤਜਵੀਜ਼ ਸ਼ਾਮਿਲ ਹੈ। ਜ਼ਿਕਰ ਯੋਗ ਹੈ ਕਿ ਅਮਰੀਕਾ ਸੰਯੁਕਤ ਰਾਸ਼ਟਰ ਦੇ ਪ੍ਰਸ਼ਾਸਨਿਕ ਬਜਟ ਦਾ 22% ਭੁਗਤਾਨ ਕਰਦਾ ਹੈ। ਇਸ ਕਮੀ ‘ਤੇ ਉਸ ਨੇ ਖੁਸ਼ੀ ਜ਼ਾਹਿਰ ਕੀਤੀ ਹੈ।
International News ਆਰਥਿਕ ਮੰਦੀ ਦਾ ਅਸਰ ਸੰਯੁਕਤ ਰਾਸ਼ਟਰ ਤੇ ਵੀ ਵਿਖਣ ਲੱਗਾ