ਆਕਲੈਂਡ, 10 ਜੂਨ – ਇੱਥੇ ਦੇ ਈਡਨ ਪਾਰਕ ਗਰਾਊਂਡ ਵਿਖੇ 9 ਜੂਨ ਨੂੰ ਸਟੇਨਲੈਗਰ ਰੱਗਬੀ ਸੀਰੀਜ਼ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਫਰਾਂਸ ਨੂੰ 52-11 ਨਾਲ ਹਰਾ ਦਿੱਤਾ। ਜਦੋਂ ਕਿ ਹਾਫ਼ ਟਾਈਮ ਤੱਕ ਸਕੋਰ 8-11 ਸੀ। ਇਸ ਜਿੱਤ ਨਾਲ ਆਲ ਬਲੈਕ ਨੇ 2018 ਦੀ ਆਪਣੀ ਮੁਹਿੰਮ ਪ੍ਰਭਾਵਸ਼ਾਲੀ ਢੰਗ ਨਾਲ ਜਿੱਤ ਦਰਜ ਕਰਕੇ ਕੀਤੀ।
ਮੈਚ ਦੌਰਾਨ ਫਰਾਂਸ ਦੇ ਵਿੰਗ ਰੇਮੀ ਗਰੋਸੋ ਦੇ ਚਿਹਰੇ ‘ਤੇ ਇੱਕ ਡਬਲ ਫਰੈਕਚਰ ਹੋ ਗਿਆ, ਉਸ ਦੇ ਚਿਹਰੇ ‘ਤੇ ਸੱਟ ਵੱਜੀ। ਇਸ ਸੱਟ ਕਰਕੇ ਫਰਾਂਸ ਦੇ ਸਭ ਤੋਂ ਵਧੀਆ ਹਮਲਾਵਰ ਖਿਡਾਰੀਆਂ ‘ਚੋਂ ਇੱਕ ਗਰੋਸੋ ਨੂੰ ਪਿੱਚ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਫਾਈਨਲ ਸਕੋਰ :
ਆਲ ਬਲੈਕ 52 (ਬੇਉਡਨ ਬੈਰਟ, ਕੋਡੀ ਟੇਲਰ, ਬੈਨ ਸਮਿਥ, ਰੇਕਾ ਲੋਅਨੀ 2, ਡੈਮਿਅਨ ਮੈਕਕੇਜੀ, ਨੇਗਨੀ ਲਾਓਪੈਪ, ਆਰਡੀ ਸੇਵੀਆ ਟ੍ਰਾਈਸ; ਬੇਉਡਨ ਬੈਰੇਟ 2 ਪੈਨਸ, 3 ਕੋਨਸ)
ਫਰਾਂਸ 11 (ਰੇਮੀ ਗਰੋਸੋ ਟ੍ਰਾਈ; ਮੋਰਗਨ ਪਾਰਰਾ 2 ਪੈਨਸ)
Home Page ਆਲ ਬਲੈਕ ਨੇ ਫਰਾਂਸ ਨੂੰ 52-11 ਨਾਲ ਹਰਾਇਆ