ਲਾਸ ਏਂਜਲਸ (ਅਮਰੀਕਾ), 13 ਮਾਰਚ – ਇੱਥੇ ਇਸ ਸਾਲ 12 ਮਾਰਚ ਨੂੰ ਹੋਏ 95ਵੇਂ ਆਸਕਰ ਐਵਾਰਡਜ਼ ‘ਤੇ ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦਾ ਦਬਦਬਾ ਰਿਹਾ। ਸਰਵੋਤਮ ਫਿਲਮ ਜਿੱਤਣ ਤੋਂ ਇਲਾਵਾ ਇਸ ਲਈ ਡੈਨੀਅਲ ਕਵਾਨ ਅਤੇ ਡੈਨੀਅਲ ਸਕੈਨਰਟ ਨੂੰ ਸਰਵੋਤਮ ਨਿਰਦੇਸ਼ਕ ਚੁਣਿਆ ਗਿਆ ਅਤੇ ਫਿਲਮ ਦੀ ਅਭਿਨੇਤਰੀ ਮਿਸ਼ੇਲ ਯੋਹ ਨੇ ਸਰਵੋਤਮ ਅਭਿਨੇਤਰੀ ਦਾ ਐਵਾਰਡ ਜਿੱਤਿਆ। ਇਸੇ ਫਿਲਮ ਲਈ ਹੁਏ ਕਵਾਨ ਨੇ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਐਵਾਰਡ ਜਿੱਤਿਆ ਅਤੇ ਜੈਮੀ ਲੀ ਕਰਟਿਸ ਨੇ ਸਰਵੋਤਮ ਸਹਾਇਕ ਅਭਿਨੇਤਰੀ ਸ਼੍ਰੇਣੀ ਵਿੱਚ ਐਵਾਰਡ ਜਿੱਤਿਆ। ਜਦੋਂ ਕਿ ਅਦਾਕਾਰ ਬ੍ਰੈਂਡਨ ਫਰੇਜ਼ਰ ਨੂੰ ਫਿਲਮ ‘ਦਿ ਵ੍ਹੇਲ’ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ।
ਆਸਕਰ ਐਵਾਰਡਜ਼ ਵਿੱਚ ਚਾਰ ਭਾਰਤੀ ਫ਼ਿਲਮਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਦੋਂ ਕਿ ਕੁੱਲ 23 ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚੋਂ ਭਾਰਤ ਦੀਆਂ ਦੋ ਫ਼ਿਲਮਾਂ ਨੇ ਆਸਕਰ ਐਵਾਰਡਜ਼ ਜਿੱਤੇ। ਜਿਨ੍ਹਾਂ ‘ਚ ਭਾਰਤੀ ਫਿਲਮ ‘ਆਰਆਰਆਰ’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ਵਿੱਚ ਸਰਵੋਤਮ ਮੂਲ ਗੀਤ (Best Original Song) ਦੀ ਸ਼੍ਰੇਣੀ ਵਿੱਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈੱਕਟ’ ਸ਼੍ਰੇਣੀ ਵਿੱਚ ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਿਆ ਹੈ।
95ਵੇਂ ਆਸਕਰ ਐਵਾਰਡਜ਼ 2023 ਜਿੱਤਣ ਵਾਲਿਆਂ ਦੀ ਸੂਚੀ ਹੇਠ ਲਿਖੀ ਹੈ :-
ਬੈੱਸਟ ਫਿਲਮ: ‘ਏਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਨੇ ਸਰਵੋਤਮ ਪਿਕਚਰ ਸ਼੍ਰੇਣੀ ਜਿੱਤੀ
ਬੈੱਸਟ ਅਦਾਕਾਰ ਐਵਾਰਡ: ਬ੍ਰੈਂਡਨ ਫਰੇਜ਼ਰ ਨੂੰ ਉਨ੍ਹਾਂ ਦੀ ਫਿਲਮ ‘ਦਿ ਵ੍ਹੇਲ’ ਲਈ ਦਿੱਤਾ ਗਿਆ
ਬੈੱਸਟ ਅਭਿਨੇਤਰੀ ਐਵਾਰਡ: ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦੀ ਅਦਾਕਾਰਾ ਮਿਸ਼ੇਲ ਯੋਹ ਨੂੰ ਪ੍ਰਮੁੱਖ ਭੂਮਿਕਾ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਐਵਾਰਡ ਜਿੱਤਿਆ
ਬੈੱਸਟ ਸਹਾਇਕ ਅਦਾਕਾਰ ਐਵਾਰਡ: ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦੇ ਅਦਾਕਾਰ ਹੁਈ ਕੁਆਨ ਨੇ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ
ਬੈੱਸਟ ਸਹਾਇਕ ਅਭਿਨੇਤਰੀ ਐਵਾਰਡ: ਅਦਾਕਾਰਾ ਜੈਮੀ ਲੀ ਕਰਟਿਸ ਨੂੰ ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਐਵਾਰਡ ਦਿੱਤਾ ਗਿਆ, ਇਹ ਉਸ ਦਾ ਪਹਿਲਾ ਆਸਕਰ ਐਵਾਰਡ ਹੈ।
ਬੈੱਸਟ ਨਿਰਦੇਸ਼ਕ: ਡੈਨੀਅਲ ਕਵਾਨ ਅਤੇ ਡੈਨੀਅਲ ਸ਼ੀਨੇਰਟ ਨੇ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਲਈ ਆਸਕਰ ਐਵਾਰਡ ਜਿੱਤਿਆ
ਸਿਨੇਮੈਟੋਗ੍ਰਾਫੀ: ਜੇਮਸ ਫ੍ਰੈਂਡ ਨੇ ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ‘ਚ ਵਧੀਆ ਕੰਮ ਲਈ ਸਰਬੋਤਮ ਸਿਨੇਮੈਟੋਗ੍ਰਾਫੀ ਲਈ ਆਸਕਰ ਐਵਾਰਡ ਜਿੱਤਿਆ
ਕਾਸਟਿਊਮ ਡਿਜ਼ਾਈਨ: ਰੂਥ ਈ ਕਾਰਟਰ ਨੇ ਸਰਵੋਤਮ ਪੋਸ਼ਾਕ ਡਿਜ਼ਾਈਨ ਲਈ ਐਵਾਰਡ ਜਿੱਤਿਆ
ਫਿਲਮ ਐਡਿਟਿੰਗ: ਪੌਲ ਰੌਜਰਸ ਨੇ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਲਈ ਸਰਵੋਤਮ ਫਿਲਮ ਐਡਿਟਿੰਗ ਦਾ ਐਵਾਰਡ ਜਿੱਤਿਆ
ਬੈੱਸਟ ਲਾਈਵ ਐਕਸ਼ਨ ਸ਼ਾਰਟ ਫਿਲਮ: ‘ਐਨ ਆਇਰਿਸ਼ ਗੁਡਵਾਏ’ ਨੇ ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ ਦਾ ਐਵਾਰਡ ਜਿੱਤਿਆ
ਬੈੱਸਟ ਦਸਤਾਵੇਜ਼ੀ ਫ਼ੀਚਰ ਫਿਲਮ: ‘ਨਵਲਨੀ’ ਨੇ ਸਰਵੋਤਮ ਡਾਕੂਮੈਂਟਰੀ ਫ਼ੀਚਰ ਫਿਲਮ ਦਾ ਐਵਾਰਡ ਜਿੱਤਿਆ
ਬੈੱਸਟ ਇੰਟਰਨੈਸ਼ਨਲ ਫਿਲਮ: ਫਿਲਮ ‘ਆਲ ਕੁਆਏਟ ਔਨ ਦਿ ਵੈਸਟਰਨ ਫ਼ਰੰਟ’ ਨੇ ਸਰਵੋਤਮ ਇੰਟਰਨੈਸ਼ਨਲ ਫਿਲਮ ਦਾ ਐਵਾਰਡ ਜਿੱਤਿਆ
ਬੈੱਸਟ ਐਨੀਮੇਟਿਡ ਫ਼ੀਚਰ ਫਿਲਮ: ਫਿਲਮ ‘ਪਿਨੋਚਿਓ’ ਨੇ ਐਨੀਮੇਟਿਡ ਫ਼ੀਚਰ ਫਿਲਮ ਲਈ ਪਹਿਲਾ ਆਸਕਰ ਐਵਾਰਡ ਜਿੱਤਿਆ
ਬੈੱਸਟ ਹੇਅਰ ਐਂਡ ਮੇਕਅੱਪ ਐਵਾਰਡ: ਫਿਲਮ ‘ਦਿ ਵ੍ਹੇਲ’ ਬੈੱਸਟ ਹੇਅਰ ਐਂਡ ਮੇਕਅੱਪ ਦਾ ਐਵਾਰਡ ਨੂੰ ਮਿਲਿਆ
ਬੈੱਸਟ ਐਨੀਮੇਟਿਡ ਸ਼ਾਰਟ ਫਿਲਮ: ਇਸ ਸ਼੍ਰੇਣੀ ‘ਚ ਐਨੀਮੇਟਿਡ ਸ਼ਾਰਟ ਫਿਲਮ ‘ਦਿ ਬੁਆਏ, ਦਿ ਮੋਲ, ਦਿ ਫੌਕਸ ਐਂਡ ਦਾ ਹਾਰਸ’ ਨੂੰ ਦਿੱਤਾ ਗਿਆ
ਬੈੱਸਟ ਮਿਊਜ਼ਿਕ ਔਰਿਜ਼ਨਲ ਸਕੋਰ: ਫਿਲਮ ‘ਆਲ ਕੁਆਏਟ ਔਨ ਦਿ ਵੈਸਟਰਨ ਫ਼ਰੰਟ’ ਲਈ ਵੋਲਕਰ ਬਰਟੇਲਮੈਨ ਨੇ ਐਵਾਰਡ ਜਿੱਤਿਆ
ਬੈੱਸਟ ਰਾਇਟਿੰਗ (ਔਰਿਜ਼ਨਲ ਸਕ੍ਰੀਨਪਲੇ): ਡੈਨੀਅਲ ਕਵਾਨ ਅਤੇ ਡੈਨੀਅਲ ਸਕੀਨਰਟ ਨੇ ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਲਈ ਆਸਕਰ ਐਵਾਰਡ ਜਿੱਤਿਆ
ਬੈੱਸਟ ਰਾਇਟਿੰਗ (ਅਡੈਪਟਡ ਸਕ੍ਰੀਨਪਲੇ): ਸਾਰਾਹ ਪੋਲੀ ਨੂੰ ‘ਵੂਮੈਨ ਟਾਕਿੰਗ’ ਲਈ ਐਵਾਰਡ ਦਿੱਤਾ ਗਿਆ
ਬੈੱਸਟ ਪ੍ਰੋਡਕਸ਼ਨ ਡਿਜ਼ਾਈਨ: ਕ੍ਰਿਸ਼ਚੀਅਨ ਗੋਲਡਬੈਕ ਅਤੇ ਅਰਨੇਸਟਾਈਨ ਹਿੱਪਰ ਨੇ ‘ਆਲ ਕੁਆਏਟ ਔਨ ਦਿ ਵੈਸਟਰਨ ਫ਼ਰੰਟ’ ਲਈ ਆਸਕਰ ਜਿੱਤਿਆ
ਬੈੱਸਟ ਵੀਜ਼ੂਅਲ ਇਫੈਕਟਸ: ਜੋ ਲੇਟਾਰੀ, ਰਿਚਰਡ ਬੇਨਹਾਈਮ, ਐਰਿਕ ਸੈਂਡਨ ਅਤੇ ਡੈਨੀਅਲ ਬਰੇਕ ਨੇ ਫਿਲਮ ‘ਅਵਤਾਰ: ਦਿ ਵੇਅ ਆਫ਼ ਵਾਟਰ’ ਲਈ ਆਸਕਰ ਐਵਾਰਡ ਜਿੱਤਿਆ
ਬੈੱਸਟ ਔਰਿਜ਼ਨਲ ਸੌਂਗ: ਭਾਰਤੀ ਫਿਲਮ ‘ਆਰਆਰਆਰ’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਆਸਕਰ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ
ਡਾਕੂਮੈਂਟਰੀ ਸ਼ਾਰਟ ਸਬਜੈੱਕਟ’: ਭਾਰਤ ਦੀ ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ ‘ਦਿ ਐਲੀਫੈਂਟ ਵਿਸਪਰਜ਼’ ਨੇ ‘ਡਾਕੂਮੈਂਟਰੀ ਸ਼ਾਰਟ ਸਬਜੈੱਕਟ’ ਸ਼੍ਰੇਣੀ ਵਿੱਚ ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਿਆ
Entertainment ਆਸਕਰ ਐਵਾਰਡਜ਼ 2023 ‘ਚ ਫਿਲਮ ‘ਐਵਰੀਥਿੰਗ ਐਵਰੀਵੇਅਰ ਆਲ ਐੱਟ ਵਨਸ’ ਦੀ ਰਹੀ...