ਲਾਸ ਏਂਜਲਜ਼, 28 ਮਾਰਚ – ਭਾਰਤ ਵਿੱਚ ਦਲਿਤ ਮਹਿਲਾਵਾਂ ਵੱਲੋਂ ਚਲਾਏ ਜਾਂਦੇ ਅਖ਼ਬਾਰ ‘ਤੇ ਆਧਾਰਿਤ ਦਸਤਾਵੇਜ਼ੀ ‘ਰਾਈਟਿੰਗ ਵਿਦ ਫਾਇਰ’ 94ਵੇਂ ਪੁਰਸਕਾਰ ਦੀ ਸਰਬੋਤਮ ਦਸਤਾਵੇਜ਼ੀ ਫ਼ੀਚਰ ਸ਼੍ਰੇਣੀ ਵਿੱਚ ਨਾਮਜ਼ਦ ਤਾਂ ਹੋਈ ਪਰ ਪੁਰਸਕਾਰ ਹਾਸਲ ਨਾ ਕਰ ਸਕੀ। ਇਸ ਸ਼੍ਰੇਣੀ ਵਿੱਚ ਸਰਬੋਤਮ ਦਸਤਾਵੇਜ਼ੀ ਫ਼ੀਚਰ ‘ਸਮਰ ਆਫ਼ ਸੋਲਜ਼’ ਨੂੰ ਐਲਾਨਿਆ ਗਿਆ ਹੈ। ‘ਸਮਰ ਆਫ਼ ਸੋਲਜ਼’ ਦਾ ਨਿਰਦੇਸ਼ਨ ਸੰਗੀਤਕ ਬੈਂਡ ‘ਦਿ ਰੂਟਸ’ ਦੇ ਡਰੰਮ ਵਾਦਕ ਆਹਮੀਰ ਥੌਮਸਨ ਨੇ ਕੀਤਾ ਹੈ, ਜੋ ‘ਕੁਐਸਟਲਵ’ ਦੇ ਨਾਂ ਨਾਲ ਮਸ਼ਹੂਰ ਹੈ। ਜ਼ਿਕਰਯੋਗ ਹੈ ਕਿ ‘ਰਾਈਟਿੰਗ ਵਿਦ ਫਾਇਰ’ ਦਾ ਨਿਰਦੇਸ਼ਨ ਰਿੰਟੂ ਥੌਮਸ ਤੇ ਸੁਸ਼ਮਿਤ ਘੋਸ਼ ਨੇ ਕੀਤਾ ਹੈ। ਆਸਕਰ ਪੁਰਸਕਾਰ ਦੀ ਦੌੜ ਵਿੱਚ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇਹ ਦਸਤਾਵੇਜ਼ੀ ਦਲਿਤ ਮਹਿਲਾਵਾਂ ਵੱਲੋਂ ਚਲਾਏ ਜਾਂਦੇ ਭਾਰਤ ਦੇ ਇਕਲੌਤੇ ਅਖ਼ਬਾਰ ‘ਖ਼ਬਰ ਲਹਿਰੀਆ’ ਦੀ ਕਹਾਣੀ ਬਿਆਨ ਦੀ ਹੈ। ਪਰ ਪੁਰਸਕਾਰ ਸਮਾਗਮ ਤੋਂ ਕੁੱਝ ਹੀ ਹਫ਼ਤੇ ਪਹਿਲਾਂ ਅਖ਼ਬਾਰ ਦੇ ਪ੍ਰਬੰਧਕਾਂ ਨੇ ਇੱਕ ਪੱਤਰ ਲਿਖ ਕੇ ਇਤਰਾਜ਼ ਜਤਾਇਆ ਸੀ ਕਿ ਇਹ ਦਸਤਾਵੇਜ਼ੀ ਉਨ੍ਹਾਂ ਦੀ ਕਹਾਣੀ ਨੂੰ ਸਹੀ ਢੰਗ ਨਾਲ ਬਿਆਨ ਨਹੀਂ ਕਰ ਰਹੀ।
Entertainment ਆਸਕਰ ਪੁਰਸਕਾਰ ਤੋਂ ਖੁੰਝੀ ਭਾਰਤ ਦੀ ‘ਰਾਈਟਿੰਗ ਵਿਦ ਫਾਇਰ’