ਮੈਲਬਰਨ, 27 ਜਨਵਰੀ – ਇੱਥੇ ਆਸਟਰੇਲੀਅਨ ਓਪਨ ‘ਚ ਭਾਰਤ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨੇ ਹਮਵਤਨ ਰੋਹਨ ਬੋਪੰਨਾ ਦੇ ਨਾਲ ਮਿਕਸਡ ਡਬਲਜ਼ ਦੇ ਮੁਕਾਬਲੇ ‘ਚ ਉਪ ਜੇਤੂ ਰਹਿ ਕੇ ਆਪਣੇ ਗਰੈਂਡ ਸਲੈਮ ਕਰੀਅਰ ਦਾ ਅੰਤ ਕੀਤਾ। ਫਾਈਨਲ ਵਿੱਚ ਸਾਨੀਆ ਅਤੇ ਬੋਪੰਨਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਲੂਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲ ਦੀ ਜੋੜੀ ਤੋਂ 6-7 (2) 2-6 ਨਾਲ ਹਾਰ ਗਈ।
ਸਾਨੀਆ ਨੇ ਆਪਣੇ ਕਰੀਅਰ ਵਿੱਚ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ 3 ਮਹਿਲਾ ਡਬਲਜ਼ ਅਤੇ ਇੰਨੇ ਹੀ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ।
Home Page ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਫਾਈਨਲ: ਸਾਨੀਆ ਆਪਣੇ ਆਖ਼ਰੀ ਗਰੈਂਡ ਸਲੈਮ ’ਚ ਖ਼ਿਤਾਬ...